ਅੰਮ੍ਰਿਤਸਰ: ਇਥੋਂ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪੋਲਿੰਗ ਸਟੇਸ਼ਨ ਨੰਬਰ-123 'ਚ ਮੁੜ ਮਤਦਾਨ ਹੋ ਰਿਹਾ ਹੈ। ਇਸ ਬਾਰੇ ਜ਼ਿਲ੍ਹਾ ਚੋਣ ਅਧਿਕਾਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਹੁਕਮ ਜਾਰੀ ਕੀਤੇ ਹਨ। ਇਹ ਮਤਦਾਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ।
ਰਾਜਾਸਾਂਸੀ ਦੇ ਪੋਲਿੰਗ ਬੂਥ 123 'ਚ ਮੁੜ ਹੋ ਰਹੀ ਵੋਟਿੰਗ
ਰਾਜਾਸਾਂਸੀ ਹਲਕੇ ਦੇ ਬੂਥ ਨੰਬਰ 123 ਵਿੱਚ ਮੁੜ ਮਤਦਾਨ ਹੋ ਰਿਹਾ ਹੈ। ਚੋਣ ਅਧਿਕਾਰੀ ਦੇ ਇਸ ਫ਼ੈਸਲੇ ਦੀ ਲੋਕਾਂ ਨੇ ਵੀ ਸਹਿਮਤੀ ਜਤਾਈ ਹੈ।
ਪੋਲਿੰਗ ਬੂਥ
ਚੋਣ ਅਧਿਕਾਰੀ ਨੇ ਕਿਹਾ ਪੋਲਿੰਗ ਬੂਥ 'ਚ ਇਕ ਤੋਂ ਵੱਧ ਲੋਕ ਦਾਖ਼ਿਲ ਹੋ ਗਏ ਸਨ, ਜੋ ਕਿ ਵੈੱਬ ਕਾਸਟਿੰਗ ਕੈਮਰੇ ਵਿੱਚ ਰਿਕਾਰਡ ਹੋ ਗਿਆ ਸੀ। ਇਸ ਦੇ ਚੱਲਦਿਆਂ ਮੁੜ ਵੋਟਿੰਗ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਬੂਥ ਵਿੱਚ ਵੋਟ ਪ੍ਰਾਈਵੇਸੀ ਦੀ ਉਲੰਘਣਾ ਕੀਤੀ ਗਈ ਹੈ, ਹਾਲਾਂਕਿ ਇਸ ਬਾਰੇ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ, ਪਰ ਇਹ ਸਾਰਾ ਮਾਮਲਾ ਚੋਣ ਅਧਿਕਾਰੀ ਦੇ ਧਿਆਨ ਵਿੱਚ ਲਿਆਇਆ ਗਿਆ। ਦੱਸ ਦਈਏ, ਇਸ ਬੂਥ ਵਿੱਚ ਕੋਈ ਝੜਪ ਨਹੀਂ ਹੋਈ ਪਰ ਇੱਥੇ ਚੋਣ ਪ੍ਰਕਿਰਿਆ ਦੀ ਉਲੰਘਣਾ ਹੋਈ ਹੈ।
Last Updated : May 22, 2019, 11:49 AM IST