ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਟੱਕਸਾਲੀ ਦੇ ਉਪ ਪ੍ਰਧਾਨ ਰਤਨ ਸਿੰਘ ਅਜਨਾਲਾ ਨੇ ਅੰਮ੍ਰਿਤਸਰ ਵਿੱਖੇ ਮੀਡੀਆ ਸਾਹਮਣੇ ਅਕਾਲੀ ਦਲ 'ਚ ਸ਼ਾਮਲ ਹੋਣ ਦੀਆਂ ਅਫ਼ਵਾਹਾ ਦਾ ਖੰਡਨ ਕੀਤਾ। ਇਸ ਮੌਕੇ ਅਜ਼ਨਾਲਾ ਨੇ ਮੀਡੀਆ ਨੂੰ ਵੀ ਹਿਦਾਇਤ ਕੀਤੀ ਕਿ ਅਜਿਹੀਆਂ ਬੇ-ਬੁਨੀਆਦ ਖ਼ਬਰਾ ਤੋਂ ਗੁਰੇਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੁੱਝ ਅਜੇਹੇ ਪੱਤਰਕਾਰ ਹਨ ਜੋ ਇਸ ਤਰ੍ਹਾਂ ਦੀਆਂ ਖ਼ਬਰਾ ਨੂੰ ਪਲਾਂਟ ਕਰਦੇ ਹਨ। ਅਜ਼ਨਾਲਾ ਨੇ ਕਿਹਾ ਕਿ ਸ਼੍ਰੋਮਮੀ ਅਕਾਲੀ ਦਲ 'ਚ ਵਾਪਸ ਜਾਣ ਦੀਆਂ ਅਫ਼ਵਾਹਾਂ ਫੈਲਾ ਕੇ ਵਿਰੋਧੀ ਉਨ੍ਹਾਂ ਦੀ ਸਾਖ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।
ਅਕਾਲੀ ਦਲ 'ਚ ਵਾਪਸ ਜਾਣ 'ਤੇ ਕੀ ਬੋਲੇ ਅਜਨਾਲਾ? - punjabi news
ਅਕਾਲੀ ਦਲ ਟਕਸਾਲੀ ਵੱਲੋਂ ਪਿੱਛਲੇ ਕੁੱਝ ਦਿਨਾਂ ਤੋਂ ਫੈਲ ਰਹੀਆਂ ਅਫ਼ਵਾਹਾਂ ਦਾ ਖ਼ੰਡਨ ਕੀਤਾ ਗਿਆ। ਅਕਾਲੀ ਦਲ ਟਕਸਾਲੀ ਦੇ ਉਪ ਪ੍ਰਧਾਨ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਉਨ੍ਹਾਂ ਦੀ ਸਾਖ਼ ਕਮਜੋਰ ਕਰਨ ਲਈ ਅਜਿਹਾ ਪ੍ਰਚਾਰਿਆ ਜਾ ਰਿਹਾ ਹੈ।
ਫ਼ੋਟੋ
ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਇਹ ਅਫ਼ਵਾਹਾ ਪੈਲ ਰਹੀਆਂ ਸਨ ਕਿ ਟਕਸਾਲੀਆਂ ਦੇ ਕਈ ਨੇਤਾ ਵਾਪਸ ਅਕਾਲੀ ਦਲ ਵਿੱਚ ਜਾ ਸਕਦੇ ਹਨ, ਜਿਸਤੇ ਸਪਸ਼ਟੀਕਰਨ ਦਿੰਦਿਆਂ ਅਜਨਾਲਾ ਨੇ ਇਨ੍ਹਾਂ ਗੱਲਾ ਨੂੰ ਅਫ਼ਵਾਹ ਕਰਾਰ ਦਿੱਤਾ। ਅਕਾਲੀ ਦਲ ਟਕਸਾਲੀ ਦਾ ਚੋਣ ਮਨੋਰਥ ਪੱਤਰ ਨਸ਼ਰ ਕਰਦਿਆਂ ਉਨ੍ਹਾਂ ਇਸ ਬਾਵਤ ਮੀਡੀਆ ਨੂੰ ਜਾਣਕਾਰੀ ਦਿੱਤੀ।