ਅੰਮ੍ਰਿਤਸਰ:ਪੰਜਾਬ ਵਿੱਚ ਵਗਦੇ ਨਸ਼ੇ ਦੇ 6ਵੇਂ ਦਰਿਆ ਦੇ ਖਾਤਮੇ ਲਈ ਅੱਜ ਸ਼ੁੱਕਰਵਾਰ ਨੂੰ ਰਾਸੋ ਐਨ.ਜੀਓ (Raso NGO Took a New Initiative) ਦੇ ਚੇਅਰਮੈਨ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋ ਸ਼ਹੀਦੀ ਸਥਾਨ ਜਲ੍ਹਿਆਵਾਲਾ ਬਾਗ ਵਿਖੇ ਸ਼ਹੀਦੀ ਸਮਾਰਕ ਅੱਗੇ ਸੌਂਹ ਖਾਂਦੀ ਗਈ ਕਿ ਉਹਨਾਂ ਵੱਲੋ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਸਬੰਧੀ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।
ਨਸ਼ੇ ਦੇ ਖਾਤਮੇ ਲਈ ਹਰ ਸੰਭਵ ਉਪਰਾਲਾ ਕਰਾਂਗੇ:- ਇਸ ਮੌਕੇ ਗੱਲਬਾਤ ਕਰਦਿਆ ਰਾਸੋ ਐਨ.ਜੀਓ ਦੀ ਚੇਅਰਮੈਨ ਕਮਲਜੀਤ ਕੌਰ ਗਿੱਲ, ਵਿਦਿਆਰਥੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਚੱਲਦੇ ਨਸ਼ੇ ਦੇ ਛੇਵੇਂ ਦਰਿਆ ਦੇ ਖਾਤਮੇ ਲਈ ਅਸੀਂ ਅੱਜ ਸ਼ਹੀਦਾਂ ਦਾ ਆਸ਼ੀਰਵਾਦ ਲੈ ਪੰਜਾਬ ਵਿਚ ਨਸ਼ੇ ਦੇ ਖਾਤਮੇ ਲਈ ਹਰ ਸੰਭਵ ਉਪਰਾਲਾ ਕਰਾਂਗੇ। ਉਨ੍ਹਾਂ ਦੱਸਿਆ ਕਿ ਅੱਜ ਇੱਥੇ ਵਿਦਿਆਰਥੀਆਂ ਕੋਲੋ ਵੀ ਸੌਂਹ ਚੁੱਕਾਈ ਗਈ ਹੈ ਕਿ ਉਹ ਜਿੱਥੇ ਨਸ਼ਿਆਂ ਨੂੰ ਰੋਕਣ ਲਈ ਉਪਰਾਲੇ ਕਰਨਗੇ। ਉੱਥੇ ਹੀ ਉਹਨਾਂ ਵੱਲੋ ਭਵਿੱਖ ਵਿਚ ਨਸ਼ੇ ਨਾ ਕਰਨ ਦੀ ਸੌਂਹ ਚੁੱਕੀ ਗਈ।