ਪੰਜਾਬ

punjab

ETV Bharat / state

ਅੰਮ੍ਰਿਤਸਰ 'ਚ 7 ਸਾਲਾ ਮਾਸੂਮ ਨਾਲ ਜਬਰ-ਜਨਾਹ, ਮੁਲਜ਼ਮ ਕਾਬੂ - ਜਬਰ-ਜਨਾਹ

ਅੰਮ੍ਰਿਤਸਰ 'ਚ ਸੱਤ ਸਾਲਾ ਮਾਸੂਮ ਨਾਲ ਉਸ ਦੇ ਗੁਆਂਢੀ ਵੱਲੋਂ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਕਾਬੂ ਕੀਤਾ ਮੁਲਜ਼ਮ

By

Published : Jun 20, 2019, 9:25 PM IST

ਅੰਮ੍ਰਿਤਸਰ: ਰਣਜੀਤ ਐਵਨਿਊ ਦੀ ਹਾਊਸਿੰਗ ਬੋਰਡ ਕਲੋਨੀ 'ਚ ਇੱਕ ਸੱਤ ਸਾਲਾ ਮਾਸੂਮ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨਾਲ ਉਨ੍ਹਾਂ ਦੇ ਗੁਆਂਢੀ ਨੇ ਹੀ ਅਜਿਹੀ ਸ਼ਰਮਨਾਕ ਹਰਕਤ ਕੀਤੀ ਹੈ।

ਮੁਲਜ਼ਮ ਦੀ ਪਛਾਣ 22 ਸਾਲਾ ਮੁਹੰਮਦ ਹੈਦਰ ਵਜੋਂ ਹੋਈ ਹੈ ਜੋ ਕਿ ਬੱਚੀ ਨੂੰ ਕਿਸੇ ਚੀਜ਼ ਦਾ ਲਾਲਚ ਦੇ ਕੇ ਲੈ ਗਿਆ ਅਤੇ ਜਬਰ-ਜਨਾਹ ਕੀਤਾ। ਲੋਕਾਂ ਨੇ ਬੱਚੀ ਦੀਆਂ ਅਵਾਜ਼ਾਂ ਸੁਣੀਆਂ ਤਾ ਜਦੋਂ ਉੱਥੇ ਜਾ ਕੇ ਵੇਖਿਆ ਤਾਂ ਬੱਚੀ ਖ਼ੂਨ ਨਾਲ ਲਥਪਥ ਪਈ ਸੀ ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।

ਵੀਡੀਓ

ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਨੇ ਬੱਚੀ ਨੂੰ ਸਿਵਲ ਹਸਪਤਾਲ ਡਾਕਟਰੀ ਜਾਂਚ ਲਈ ਭੇਜ ਦਿੱਤਾ ਹੈ। ਪੁਲਿਸ ਦੀ ਇਕ ਟੀਮ ਨੇ ਮੁਲਜ਼ਮ ਮੁਹੰਮਦ ਹੈਦਰ ਨੂੰ ਵੀ ਕਾਬੂ ਕਰ ਲਿਆ ਹੈ ਤੇ ਅਦਾਲਤ ਵਿਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕੀਤਾ ਹੈ।

ABOUT THE AUTHOR

...view details