ਪੰਜਾਬ

punjab

ETV Bharat / state

ਸਿੱਧੂ ਦੇ ਅਸਤੀਫ਼ੇ 'ਤੇ ਇਕ ਦੋ ਦਿਨ 'ਚ ਸਾਫ਼ ਹੋ ਜਾਵੇਗੀ ਤਸਵੀਰ: ਰਾਣਾ ਸੋਢੀ - navjot singh sidhu

ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦਾ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਬਿਆਨ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਦੋ ਦਿਨ ਤੱਕ ਸਿੱਧੂ ਦੇ ਅਸਤੀਫ਼ੇ 'ਤੇ ਫ਼ੈਸਲਾ ਹੋ ਸਕਦਾ ਹੈ।

ਰਾਣਾ ਗੁਰਮੀਤ ਸੋਢੀ

By

Published : Jul 19, 2019, 9:23 PM IST

ਅੰਮ੍ਰਿਤਸਰ: ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਇਕ ਦੋ ਦਿਨ ਤੱਕ ਫ਼ੈਸਲਾ ਹੋ ਸਕਦਾ ਹੈ। ਸਿੱਧੂ ਦੇ ਅਸਤੀਫ਼ੇ 'ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਹਾਈ ਕਮਾਂਡ ਨੇ ਆਖ਼ਰੀ ਫ਼ੈਸਲਾ ਲੈਣਾ ਹੈ ਜਿਸ 'ਤੇ ਇਕ ਜਾਂ ਦਿਨਾਂ 'ਚ ਫ਼ੈਸਲਾ ਹੋ ਜਾਵੇਗਾ।

ਵੀਡੀਓ

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਸਰਕਾਰ ਨੂੰ ਉਸ ਦੀ ਧਰਤੀ 'ਤੇ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਭਾਰਤ ਵਿਰੁੱਧ ਸਾਜਿਸ਼ਾਂ ਨੂੰ ਰੋਕਣ ਲਈ ਪੱਤਰ ਲਿਖਿਆ ਗਿਆ ਹੈ।

ਇਸੇ ਮੁੱਦੇ 'ਤੇ ਬੋਲਦਿਆਂ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਹਿਲਾਂ ਹੀ ਕਈ ਵਾਰ ਪਾਕਿਸਤਾਨ ਨੂੰ ਖ਼ਾਲਿਸਤਾਨੀ ਗਤੀਵਿਧੀਆਂ ਨੂੰ ਬੰਦ ਕਰਨ ਬਾਰੇ ਕਹਿ ਚੁੱਕੀ ਹੈ ਤਾਂ ਜੋ ਦੋਵੇ ਦੇਸ਼ਾਂ ਵਿਚਾਲੇ ਅਮਨ ਸ਼ਾਂਤੀ ਕਾਇਮ ਰਹੇ।

ABOUT THE AUTHOR

...view details