ਅੰਮ੍ਰਿਤਸਰ: ਕਿਸਾਨੀ ਅੰਦੋਲਨ ਵਿੱਚ ਪਿਛਲੇ 8 ਮਹੀਨੇ ਤੋਂ ਆਪਣਾ ਢਾਬੇ ਨੂੰ ਕਿਸਾਨਾਂ ਵਾਸਤੇ ਸਮਰਪਿਤ ਕਰ ਲੰਗਰ ਚਲਾਉਣ ਵਾਲੇ ਰਾਮ ਸਿੰਘ ਰਾਣਾ ਅੰਮ੍ਰਿਤਸਰ ਗੁਰੂਨਗਰੀ ਪਹੁੰਚੇ।ਜਿਥੇ ਉਹਨਾ ਅੰਮ੍ਰਿਤਸਰ ਦੇ ਗੋਲਡਨ ਗੇਟ ਪਹੁੰਚਣ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।ਰਾਮ ਸਿੰਘ ਰਾਣਾ 25 ਜੁਲਾਈ ਭਾਵ ਕੱਲ੍ਹ ਸ੍ਰੀ ਦਰਬਾਰ ਸਾਹਿਬ (Sri Darbar Sahib) ਨਤਮਸਤਕ ਹੋਣਗੇ।ਉਹਨਾਂ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਅਤੇ ਕਿਸਾਨੀ ਅੰਦੋਲਨ (Farmers Movement) ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨਗੇ।
ਗੋਲਡਨ ਹਟ ਢਾਬੇ ਦੇ ਮਾਲਕ ਰਾਮ ਸਿੰਘ ਰਾਣਾ ਪਹੁੰਚੇ ਅੰਮ੍ਰਿਤਸਰ - Farmers Movement
ਅੰਮ੍ਰਿਤਸਰ ਵਿਚ ਰਾਮ ਸਿੰਘ ਰਾਣਾ ਪਹੁੰਚੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨੀ ਅੰਦੋਲਨ (Farmers Movement) ਦੀ ਸੇਵਾ ਨਿਰੰਤਰ ਜਾਰੀ ਰਹੇਗੀ।ਦੱਸ ਦੇਈਏ ਕਿ ਭਲ੍ਹਕੇ ਨੂੰ ਸ੍ਰੀ ਦਰਬਾਰ ਸਾਹਿਬ (Sri Darbar Sahib) ਨਤਮਸਤਕ ਹੋਣਗੇ।
ਗੋਲਡਨ ਹਟ ਢਾਬੇ ਦੇ ਮਾਲਕ ਰਾਮ ਸਿੰਘ ਰਾਣਾ ਪਹੁੰਚੇ ਅੰਮ੍ਰਿਤਸਰ
ਇਸ ਮੌਕੇ ਰਾਮ ਸਿੰਘ ਰਾਣਾ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੋਂ ਇੱਛਾ ਸੀ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਜਾਵੇ ਪਰ ਸਬੱਬ ਨਾਲ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਾਂ।ਉਨ੍ਹਾਂ ਨੇ ਕਿਹਾ ਕਿਸਾਨੀ ਅੰਦੋਲਨ ਜਿੰਨ੍ਹਾ ਮਰਜੀ ਲੰਬਾ ਚੱਲੇ ਅਸੀਂ ਹਮੇਸ਼ਾ ਸੇਵਾ ਕਰਦੇ ਰਹਾਂਗੇ।
ਇਹ ਵੀ ਪੜੋ:40 ਸਾਲ ਬਾਅਦ ਇੱਕ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਫਿਰ ਨਤਮਸਤਕ ਹੋਏ ਜਰਮਨ ਦੇ ਰਾਜਦੂਤ