ਅੰਮ੍ਰਿਤਸਰ: ਸ਼ਹਿਰ ਦੇ ਇੱਕ ਨਿਜੀ ਹਸਪਤਾਲ ’ਚ ਇਲਾਜ ਲਈ ਆਏ ਪਰਿਵਾਰ ਹਸਪਤਾਲ ਉੱਤੇ ਇਲਾਜ ਤੋਂ ਵੱਧ ਬਿੱਲ ਬਣਾਉਣ ਦਾ ਮਾਮਲਾ ਸਾਮਣੇ ਆਇਆ ਹੈ, ਜਿਸ ਦੌਰਾਨ ਪੀੜਤ ਪਰਿਵਾਰ ਮੈਂਬਰਾਂ ਨੇ ਇਨਸਾਫ਼ ਲੈਣ ਲਈ ਲੋਕ ਇਨਸਾਫ਼ ਪਾਰਟੀ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ।
ਇਲਾਜ ਦੇ ਨਾਮ ’ਤੇ ਹਸਪਤਾਲ ਵਾਲਿਆਂ ਨੇ ਕੀਤੀ ਲੁੱਟ: ਪੀੜ੍ਹਤ ਪਰਿਵਾਰ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿੱਜੀ ਹਸਪਤਾਲ ’ਚ ਦਾਖਲ ਮਰੀਜ਼ ਦੀ ਵਾਰਸ ਨਿਰਮਲ ਕੌਰ ਵਾਸੀ ਚੇਤਨਪੁਰਾ ਨੇ ਕਿਹਾ ਕਿ ਉਹ ਆਪਣੀ ਭਰਜਾਈ ਮਨਜੀਤ ਕੌਰ ਦਾ ਇਲਾਜ ਕਰਵਾਉਣ ਲਈ ਉਸਨੂੰ ਉਕਤ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਸਦੇ ਅਪ੍ਰੇਸ਼ਨ ਵਾਸਤੇ ਹਸਪਤਾਲ ਦੇ ਡਾਕਟਰਾਂ ਵੱਲੋਂ ਪਹਿਲਾ 10 ਹਜ਼ਾਰ ਰੁਪਿਆ ਮੰਗਿਆ ਗਿਆ ਪਰ ਬਾਅਦ ਵਿੱਚ ਸਾਡੇ ਕੋਲੋਂ ਵੱਡੀ ਰਕਮ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ ਹਸਪਤਾਲ ਨੂੰ ਮਰੀਜ਼ ਦੇ ਛੱਡਣ ਤੱਕ ਇਕ ਲੱਖ ਚਾਲੀ ਹਜ਼ਾਰ, ਫਿਰ 50 ਹਜ਼ਾਰ ਅਤੇ ਇਸ ਤੋਂ ਇਲਾਵਾ 85 ਹਜ਼ਾਰ ਦਵਾਈਆਂ ਦਾ ਭੁਗਤਾਨ ਕਰ ਚੁੱਕੇ ਹਨ। ਹੋਰ ਤਾਂ ਹੋਰ ਮਰੀਜ਼ ਛੱਡਣ ਸਮੇਂ 40 ਹਜ਼ਾਰ ਰੁਪਏ ਹੋਰ ਦਿੱਤੇ ਗਏ, ਜਿਨ੍ਹਾਂ ਵਿਚੋਂ ਉਨ੍ਹਾਂ ਨੂੰ 50 ਹਜ਼ਾਰ ਦੀ ਰਸੀਦ ਵੀ ਨਹੀਂ ਦਿੱਤੀ ਗਈ।