ਪੰਜਾਬ

punjab

ETV Bharat / state

ਮੀਂਹ ਨੇ ਉਜਾੜਿਆ ਗ਼ਰੀਬ ਪਰਿਵਾਰ ਦਾ ਆਸ਼ਿਆਨਾ - ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ

ਅਜਨਾਲਾ ਦੇ ਪਿੰਡ ਗੱਗੋਹਾਲ ਵਿਖੇ ਬੀਤੇ ਦਿਨੀਂ ਮੀਂਹ ਪੈਣ ਨਾਲ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪੀੜਤ ਪਰਿਵਾਰ ਦਾ ਕਾਫੀ ਨੁਕਸਾਨ ਹੋ ਗਿਆ।

ਮੀਂਹ ਨੇ ਉਜਾੜਿਆ ਗਰੀਬ ਪਰਿਵਾਰ ਦਾ ਆਸ਼ੀਆਨਾ
ਮੀਂਹ ਨੇ ਉਜਾੜਿਆ ਗਰੀਬ ਪਰਿਵਾਰ ਦਾ ਆਸ਼ੀਆਨਾ

By

Published : Aug 2, 2021, 1:22 PM IST

ਅੰਮ੍ਰਿਤਸਰ:ਸੂਬੇ ਚ ਜਿੱਥੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਕਈ ਗਰੀਬ ਪਰਿਵਾਰਾਂ ਨੂੰ ਮੀਂਹ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸੇ ਤਰ੍ਹਾਂ ਹੀ ਅਜਨਾਲਾ ਦੇ ਪਿੰਡ ਗੱਗੋਹਾਲ ਵਿਖੇ ਬੀਤੇ ਦਿਨੀਂ ਮੀਂਹ ਪੈਣ ਨਾਲ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪੀੜਤ ਪਰਿਵਾਰ ਦਾ ਕਾਫੀ ਨੁਕਸਾਨ ਹੋ ਗਿਆ।

ਮੀਂਹ ਨੇ ਉਜਾੜਿਆ ਗਰੀਬ ਪਰਿਵਾਰ ਦਾ ਆਸ਼ੀਆਨਾ

ਇਸ ਸਬੰਧੀ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਲੋਕਾਂ ਤੋਂ ਪੈਸੇ ਮੰਗ ਮੰਗ ਕੇ ਇਹ ਕਮਰਾ ਤਿਆਰ ਕੀਤਾ ਸੀ ਪਰ ਮੀਂਹ ਨਾਲ ਕਮਰੇ ਦੀ ਦੀਵਾਰ ਡਿੱਗਣ ਨਾਲ ਛੱਤ ਵੀ ਡਿੱਗ ਗਈ। ਇਸ ਦੌਰਾਨ ਉਹ ਤਾਂ ਬਚ ਗਏ ਪਰ ਉਨ੍ਹਾਂ ਦਾ ਕੀਮਤੀ ਸਾਮਾਨ ਖਰਾਬ ਹੋ ਗਿਆ। ਪੀੜਤ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਬਣਦੀ ਮਦਦ ਕੀਤੀ ਜਾਵੇ।


ਇਹ ਵੀ ਪੜੋ: Weather Update:ਅਗਸਤ ਦੇ ਪਹਿਲੇ ਹਫ਼ਤੇ ਪੰਜਾਬ 'ਚ ਹੋਵੇਗੀ ਭਰਪੂਰ ਬਾਰਸਾਤ

ABOUT THE AUTHOR

...view details