ਚੰਡੀਗੜ੍ਹ: ਪੰਜਾਬ 'ਚ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਨਾਲ ਹੀ ਟਰੇਨਾ ਦਾ ਰੱਦ ਹੋਣ ਦਾ ਸਿਲਸਿਲਾ ਵੀ ਹੈ। ਮੰਗਲਵਾਰ ਨੂੰ ਰੇਲਵੇ ਨੂੰ ਪੰਜ ਟਰੇਨਾਂ ਰੱਦ ਕਰਨੀਆਂ ਪਈਆਂ। ਜਦਕਿ 7 ਟਰੇਨਾਂ ਦਾ ਕੁੱਝ ਸਮੇਂ ਲਈ ਅਤੇ 9 ਟਰੇਨਾਂ ਰੂਟ ਬਦਲੇ ਗਏ। ਇਸ ਤੋਂ ਪਹਿਲਾਂ ਰੇਲਵੇ ਨੇ ਅੰਮ੍ਰਿਤਸਰ ਜਾਣ ਵਾਲੀਆਂ ਟਰੇਨਾਂ ਦਾ ਰਸਤਾ ਬਦਲਣ ਦਾ ਫੈਸਲਾ ਲਿਆ।
ਪੰਜਾਬ 'ਚ ਕਿਸਾਨ ਅੰਦੋਲਨ ਦੇ ਚੱਲਦਿਆਂ ਰੇਲਵੇ ਨੇ ਰੱਦ ਕੀਤੀਆਂ 5 ਟਰੇਨਾਂ, 9 ਦਾ ਬਦਲਿਆ ਰੂਟ - ਅੰਮ੍ਰਿਤਸਰ ਜਾਣ ਵਾਲੀਆਂ ਟਰੇਨਾਂ
ਪੰਜਾਬ 'ਚ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਨਾਲ ਹੀ ਟਰੇਨਾ ਦਾ ਰੱਦ ਹੋਣ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ ਨੂੰ ਰੇਲਵੇ ਨੂੰ ਪੰਜ ਟਰੇਨਾਂ ਰੱਦ ਕਰਨੀਆਂ ਪਈਆਂ। ਜਦਕਿ 7 ਟਰੇਨਾਂ ਦਾ ਕੁੱਝ ਸਮੇਂ ਲਈ ਅਤੇ 9 ਟਰੇਨਾਂ ਰੂਟ ਬਦਲੇ ਗਏ। ਇਸ ਤੋਂ ਪਹਿਲਾਂ ਰੇਲਵੇ ਨੇ ਅੰਮ੍ਰਿਤਸਰ ਜਾਣ ਵਾਲੀਆਂ ਟਰੇਨਾਂ ਦਾ ਰਸਤਾ ਬਦਲਣ ਦਾ ਫੈਸਲਾ ਲਿਆ।
ਤਮਾਮ ਕੋਸ਼ਿਸ਼ਾਂ ਦਾ ਬਾਵਜੂਦ ਖੇਤੀ ਕਾਨੂੰਨਾ ਖਿਲਾਫ਼ ਧਰਨੇ 'ਤੇ ਬੈਠੇ ਕਿਸਾਨ ਰੇਲਵੇ ਟ੍ਰੈਕ ਤੋਂ ਹਟਣ ਦਾ ਨਾਂਅ ਨਹੀਂ ਲੈ ਰਹੇ। ਜਿਸਦੇ ਚੱਲਦੇ ਰੇਲਵੇ ਨੂੰ ਇਹ ਫੈਸਲਾ ਲੈਣਾ ਪਿਆ। ਧਰਨੇ 'ਤੇ ਬੈਠੀਆਂ 30 ਕਿਸਾਨ ਜਥੇਦੀਆਂ ਨੇ ਪਿਛਲੇ ਹਫ਼ਤੇ 15 ਦਿਨਾਂ ਲਈ ਆਪਣੀ ਨਾਕੇਬੰਦੀ ਹਟਾਓਣ ਦਾ ਫੈਸਲਾ ਕੀਤਾ ਸੀ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਕਥਈ ਨੇ ਦੱਸਿਆ ਕਿ ਕਿਸਾਨ ਸੰਗਠਨ ਨੇ ਇਥੋਂ ਕਰੀਬ 25 ਕਿਲੋਮੀਟਰ ਦੂਰ ਜੰਡਿਆਲਾ ਰੇਲਵੇ ਸਟੇਸ਼ਨ 'ਤੇ ਰੇਲਮਾਰਗ ਨੂੰ ਰੋਕਿਆ ਹੋਇਆ ਹੈ।
ਅਧਿਕਾਰੀਆਂ ਮੁਤਾਬਕ ਇਸ ਦੇ ਚੱਲਦੇ ਅੰਮ੍ਰਿਤਸਰ ਆਉਣ ਵਾਲੀਆਂ ਕਈ ਟਰੇਨਾਂ ਨੂੰ ਰਸਤਾ ਬਦਲਕੇ ਤਰਨ ਤਾਰਨ ਭੇਜਿਆ ਗਿਆ ਹੈ ਕੁੱਝ ਟਰੇਨਾ ਤਾਂ ਮੰਗਲਵਾਰ ਦੀ ਸੇਵੇਰੇ ਬਿਆਸ ਰੇਲਵੇ ਸਟੇਸ਼ਨ 'ਤੇ ਹੀ ਰੋਕ ਦਿੱਤਾ ਗਿਆ। ਯਾਤੀਰੀਆਂ ਨੂੰ ਬੱਸਾਂ ਅਤੇ ਹੋਰ ਵਾਹਨਾਂ ਰਾਹੀਂ ਅੰਮ੍ਰਿਤਸਰ ਪਹੁੰਚਾਇਆ ਗਿਆ।