ਅੰਮ੍ਰਿਤਸਰ :ਰੇਲਵੇ ਸਟੇਸ਼ਨ ਬਿਆਸ ਵਿਖੇ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਅੱਜ (Beas Railway Station Campaign Clean) ਬਿਆਸ ਸਟੇਸ਼ਨ ਮਾਸਟਰ ਧੀਰਜ ਕੁਮਾਰ ਦੀ ਅਗਵਾਈ ਹੇਠ ਰੇਲਵੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵੱਖ ਵੱਖ ਗਤੀਵਿਧੀਆਂ ਕਰਕੇ ਲੋਕਾਂ ਨੂੰ ਆਲੇ ਦੁਆਲੇ ਸਾਫ ਸਫਾਈ ਰੱਖਣ ਲਈ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਜਾਗਰੂਕ ਕੀਤਾ ਗਿਆ।
Beas Railway Station Campaign Clean : ਰੇਲਵੇ ਕਰਮਚਾਰੀਆਂ ਨੇ ਬਿਆਸ ਸਟੇਸ਼ਨ 'ਤੇ ਚਲਾਇਆ ਵਿਸ਼ੇਸ਼ ਸਫਾਈ ਅਭਿਆਨ - ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ
ਰੇਲਵੇ ਕਰਮਚਾਰੀਆਂ ਨੇ ਬਿਆਸ ਰੇਲਵੇ ਸਟੇਸ਼ਨ 'ਤੇ (Beas Railway Station Campaign Clean) ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਹੈ। ਇਹ ਸਟੇਸ਼ਨ ਸਾਫ ਸਫਾਈ ਪੱਖੋਂ ਬੀਤੇ ਸਾਲਾਂ ਦੌਰਾਨ ਦੇਸ਼ ਭਰ ਵਿੱਚੋਂ ਪਹਿਲੇ ਸਥਾਨ ਉੱਤੇ ਰਿਹਾ ਹੈ।
Published : Oct 2, 2023, 6:32 PM IST
ਸਟੇਸ਼ਨ ਉੱਤੇ ਕਿਰਤ ਦਾਨ ਮੁਹਿੰਮ :ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਿਆਸ ਰੇਲਵੇ ਸਟੇਸ਼ਨ ਮਾਸਟਰ ਧੀਰਜ ਕੁਮਾਰ ਨੇ ਦੱਸਿਆ ਕਿ ਅੱਜ ਸੀਨੀਅਰ ਡਵੀਜ਼ਨ ਇੰਜੀਨੀਅਰ (ਫਿਰੋਜ਼ਪੁਰ) ਭੁਪਿੰਦਰ ਸਲਵਾਨ ਦੀ ਦੇਖ ਰੇਖ ਹੇਠ ਕੇਂਦਰ ਸਰਕਾਰ ਦੀ ਕਿਰਤ ਦਾਨ ਮੁਹਿੰਮ ਦੇ ਤਹਿਤ ਸਮੂਹ ਕਰਮਚਾਰੀਆਂ ਵਲੋਂ ਇੱਕ ਇੱਕ ਘੰਟਾ ਆਪਣੀ ਡਿਊਟੀ ਵਿੱਚੋਂ ਕੱਢ ਕੇ ਸਟੇਸ਼ਨ ਉੱਤੇ ਆਲੇ ਦੁਆਲੇ ਸਾਫ਼ ਸਫ਼ਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਪਲੇਟਫਾਰਮ ਉੱਤੇ ਦੌੜ ਲਗਾ ਕੇ ਅਤੇ ਵਿਸ਼ੇਸ਼ ਸਫਾਈ ਅਭਿਆਨ ਚਲਾ ਕੇ ਯਾਤਰੀਆਂ ਨੂੰ ਸਵੱਛਤਾ ਮੁਹਿੰਮ ਸਬੰਧੀ ਜਾਗਰੂਕ ਕਰਦਿਆਂ ਇਸ਼ਤਿਹਾਰ ਵੰਡੇ ਗਏ। ਇਸ ਦੇ ਨਾਲ ਹੀ ਯਾਤਰੀਆਂ ਨੂੰ ਰੇਲਵੇ ਦੀ ਇਸ ਵਿਸ਼ੇਸ਼ ਮੁਹਿੰਮ ਪ੍ਰਤੀ ਜਾਣੂ ਕਰਵਾਇਆ ਗਿਆ।
- Rally of CM Mann in Patiala: ਪਟਿਆਲਾ ਤੋਂ ਸੀਐੱਮ ਮਾਨ ਅਤੇ ਕੇਜਰੀਵਾਲ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ, 550 ਕਰੋੜ ਰੁਪਏ ਨਾਲ ਹਸਪਤਾਲਾਂ ਦੀ ਸੁਧਰੇਗੀ ਹਾਲਤ
- Rahul Gandhi In Amritsar: ਰਾਹੁਲ ਗਾਂਧੀ ਪਹੁੰਚੇ ਅੰਮ੍ਰਿਤਸਰ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਤੇ ਕੀਤੀ ਸੇਵਾ
- STUBBLE BURNING RISE: ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨਾ ਲਗਾਤਾਰ ਜਾਰੀ, 15 ਦਿਨਾਂ 'ਚ ਪਰਾਲੀ ਸਾੜਨ ਦੀਆਂ 322 ਘਟਨਾਵਾਂ ਦਰਜ
ਯਾਤਰੀਆਂ ਨੂੰ ਕੀਤਾ ਜਾਗਰੂਕ :ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਿਆਸ ਰੇਲਵੇ ਸਟੇਸ਼ਨ ਦੇ ਦਾਇਰੇ ਵਿੱਚ ਕਰੀਬ 50 ਪੌਦੇ ਲਗਾ ਕੇ ਵਾਤਾਵਰਨ ਬਚਾਉਣ ਅਤੇ ਸਾਂਭ ਸੰਭਾਲ ਦਾ ਸੁਨੇਹਾ ਦਿੱਤਾ ਗਿਆ ਹੈ। ਯਾਤਰੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਆਪਣੇ ਚੌਗਿਰਦੇ ਨੂੰ ਸਾਫ ਰੱਖਣ ਦੀ ਅਪੀਲ ਕੀਤੀ ਗਈ ਹੈ।