ਪੰਜਾਬ

punjab

ETV Bharat / state

ਲਿਖਤੀ ਸਮਝੌਤੇ ਤੋਂ ਬਾਅਦ ਖੁੱਲ੍ਹਿਆ ਰੇਲ ਮਾਰਗ, ਕਿਸਾਨਾਂ ਨੇ ਚੁੱਕਿਆ ਧਰਨਾ - ਕਿਸਾਨਾਂ ਨੂੰ ਗੰਨੇ ਦਾ ਕਰੀਬ 85 ਕਰੋੜ

ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਰੇਲਵੇ ਟਰੈਕ ਬਿਆਸ 'ਤੇ ਧਰਨਾ ਲਗਾਇਆ ਗਿਆ ਸੀ। ਜਿਸ ਨੂੰ ਲੈਕੇ ਪ੍ਰਸ਼ਾਸਨ ਵਲੋਂ ਕਿਸਾਨਾਂ ਅਤੇ ਸ਼ੂਗਰ ਮਿੱਲ ਦੇ ਅਧਿਕਾਰੀਆਂ ਵਿਚਕਾਰ ਸਮਝੋਤਾ ਕਰਵਾ ਦਿੱਤਾ ਗਿਆ ਹੈ।

ਲਿਖਤੀ ਸਮਝੌਤੇ ਤੋਂ ਬਾਅਦ ਖੁੱਲ੍ਹਿਆ ਰੇਲ ਮਾਰਗ
ਲਿਖਤੀ ਸਮਝੌਤੇ ਤੋਂ ਬਾਅਦ ਖੁੱਲ੍ਹਿਆ ਰੇਲ ਮਾਰਗ

By

Published : Mar 27, 2022, 12:38 PM IST

ਅੰਮ੍ਰਿਤਸਰ: ਦੇਰ ਸ਼ਾਮ ਕਿਸਾਨਾਂ ਵਲੋਂ ਗੰਨੇ ਦੇ ਬਕਾਏ ਨੂੰ ਲੈ ਕੇ ਰੇਲਵੇ ਟਰੈਕ ਬਿਆਸ ਵਿਖੇ ਲਗਾਇਆ ਧਰਨਾ ਕਰੀਬ 5 ਘੰਟੇ ਚੱਲਿਆ ਅਤੇ ਪ੍ਰਸ਼ਾਨਿਕ ਅਧਿਕਾਰੀਆਂ ਦੇ ਦਖ਼ਲ ਨਾਲ ਸ਼ੂਗਰ ਮਿਲ ਅਤੇ ਕਿਸਾਨਾਂ ਦੌਰਾਨ ਲਿਖਤੀ ਸਮਝੋਤਾ ਹੋਣ 'ਤੇ ਧਰਨਾ ਸਮਾਪਤ ਕੀਤਾ ਗਿਆ।

ਇਸ ਦੌਰਾਨ ਗੱਲਬਾਤ ਕਰਦਿਆਂ ਬੁੱਟਰ ਸ਼ੂਗਰ ਮਿਲ ਦੇ ਜੀਐਮ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਕਿਸਾਨਾਂ ਨੂੰ ਗੰਨੇ ਦਾ ਕਰੀਬ 85 ਕਰੋੜ ਰੁਪਏ ਬਕਾਇਆ, ਜੋ ਕੀਤੇ ਸਮਝੋਤੇ ਦੌਰਾਨ ਅਦਾ ਕੀਤਾ ਜਾਵੇਗਾ। ਜਿਸ ਲਈ ਕਿਸਾਨਾਂ ਅਤੇ ਉਨ੍ਹਾਂ ਦਰਮਿਆਨ ਲਿਖਤੀ ਸਮਝੌਤਾ ਮਿਲਣ 'ਤੇ ਕਿਸਾਨਾਂ ਵਲੋਂ ਧਰਨਾ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਮੌਜੂਦਗੀ 'ਚ ਹੋਏ ਸਮਝੌਤੇ ਅਨੁਸਾਰ ਉਹ ਕਿਸਾਨਾਂ ਦੀ ਅਦਾਇਗੀ ਕਰ ਦੇਣਗੇ। ਉਨ੍ਹਾਂ ਕਿਹਾ ਕਿ ਮਿਲ ਵਲੋਂ ਹਮੇਸ਼ਾਂ ਕਿਸਾਨਾਂ ਲਈ ਵਿਸ਼ੇਸ਼ ਸਹੂਲਤਾਂ ਦੇਣ ਦੀ ਕੋਸ਼ਿਸ਼ ਰਹੀ ਹੈ।

ਐਸਡੀਐਮ ਸ਼੍ਰੀ ਵਿਰਾਜ ਤਿੜਕੇ ਨੇ ਕਿਹਾ ਕਿ ਕਿਸਾਨਾਂ ਅਤੇ ਮਿਲ ਜੀਐਮ ਦੌਰਾਨ ਮਤਭੇਦ ਖ਼ਤਮ ਕਰਦਿਆਂ ਕੁਝ ਸ਼ਰਤਾਂ ਤਹਿਤ ਇਹ ਰੇਲ ਧਰਨਾ ਚੁੱਕਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੋਮਵਾਰ 5 ਕਰੋੜ ਰੁਪਏ ਅਤੇ ਬਾਕੀ ਮਿਥੀਆਂ ਸ਼ਰਤਾਂ ਅਨੁਸਾਰ ਪੈਸੇ ਅਦਾ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।

ਲਿਖਤੀ ਸਮਝੌਤੇ ਤੋਂ ਬਾਅਦ ਖੁੱਲ੍ਹਿਆ ਰੇਲ ਮਾਰਗ

ਕਿਸਾਨ ਆਗੂ ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਕਿ ਚਾਰ ਵਾਰ ਹੋਈ ਮੀਟਿੰਗ ਦੌਰਾਨ ਮਿਲ ਜੀਐਮ ਵਲੋਂ ਲਿਖਤੀ ਭਰੋਸਾ ਅਤੇ ਆਪਣੇ ਕਿਸਾਨਾਂ ਨੂੰ ਭਰੋਸੇ ਵਿੱਚ ਲੈਂਦਿਆਂ ਸ਼ਰਤਾਂ ਅਨੁਸਾਰ ਸੋਮਵਾਰ ਨੂੰ ਐਸਡੀਐਮ ਬਾਬਾ ਬਕਾਲਾ ਕਿਸਾਨਾਂ ਦੀਆਂ ਮੀਟਿੰਗ ਡੀਸੀ ਅੰਮ੍ਰਿਤਸਰ ਨਾਲ ਕਰਵਾਕੇ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਦਿਵਾਉਣਗੇ।

ਉਨ੍ਹਾਂ ਕਿਹਾ ਕਿ ਬੁੱਟਰ ਸ਼ੂਗਰ ਮਿਲ ਵਲੋਂ ਕਿਸਾਨਾਂ ਨੂੰ ਪੌਣੇ ਦੋ ਕਰੋੜ ਰੋਜ਼ਾਨਾ ਅਤੇ 5 ਕਰੋੜ ਸੋਮਵਾਰ ਨੂੰ ਅਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਦਾਇਗੀ ਬਾਰੇ ਮਿਲ ਵਲੋਂ ਨਾਇਬ ਤਹਿਸੀਲਦਾਰ, ਐਸਡੀਐਮ ਬਾਬਾ ਬਕਾਲਾ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਸੂਚਿਤ ਕੀਤਾ ਜਾਵੇਗਾ ਆਦਿ ਸ਼ਰਤਾਂ ਸ਼ਾਮਿਲ ਹਨ, ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ:ਪਰਗਟ ਸਿੰਘ ਨੇ ਘੇਰੀ ਮਾਨ ਸਰਕਾਰ, ਕਿਹਾ- ਬਾਦਲ ਪਰਿਵਾਰ ਦੇ ਕਰੀਬੀ ਨੂੰ ਲਗਾਇਆ ਮਜੀਠੀਆ ਦੀ ਰਾਖੀ

ABOUT THE AUTHOR

...view details