ਪੰਜਾਬ

punjab

ਰੇਲਗੱਡੀ ਦੇ ਹੇਠਾਂ ਆਉਣ ਨਾਲ ਪ੍ਰਵਾਸੀ ਨੌਜਵਾਨ ਦੀ ਮੌਤ

ਅੰਮ੍ਰਿਤਸਰ ਦੇ ਮਹਿਤਾ ਰੋਡ ਉੱਤੇ ਸਥਿਤ ਸਬਜ਼ੀ ਮੰਡੀ ਵਾਲੇ ਰੇਲਵੇ ਫ਼ਾਟਕ ਕੋਲੋਂ ਲੰਘਦੀ ਰੇਲਲਾਈਨ ਉੱਤੇ ਇੱਕ ਨੌਜਵਾਨ ਦੀ ਰੇਲ ਹੇਠਾਂ ਆਉਣ ਨਾਲ ਮੌਤ ਹੋ ਗਈ।

By

Published : Sep 23, 2019, 7:54 AM IST

Published : Sep 23, 2019, 7:54 AM IST

ਰੇਲਗੱਡੀ ਦੇ ਹੇਠਾਂ ਆਉਣ ਨਾਲ ਪ੍ਰਵਾਸੀ ਨੌਜਵਾਨ ਦੀ ਮੌਤ

ਅੰਮ੍ਰਿਤਸਰ : ਪੁਲਿਸ ਥਾਣਾ ਜੀ.ਆਰ.ਪੀ ਦੇ ਖੇਤਰ ਅੰਮ੍ਰਿਤਸਰ ਮਹਿਤਾ ਰੋਡ 'ਤੇ ਸਥਿਤ ਵੱਲ੍ਹਾ ਸਬਜ਼ੀ ਮੰਡੀ ਰੇਲਵੇ ਫਾਟਕ ਵਿਖੇ ਰੇਲ ਗੱਡੀ ਥੱਲੇ ਆਉਣ ਨਾਲ ਪ੍ਰਵਾਸੀ ਨੌਜਵਾਨ ਦੀ ਮੌਤ ਹੋ ਗਈ। ਪ੍ਰਵਾਸੀ ਨੌਜਵਾਨ ਦੀ ਉਮਰ 22 ਸਾਲ ਦੇ ਕਰੀਬ ਹੈ ਜਿਸ ਦੀ ਪਹਿਚਾਣ ਨਹੀ ਹੋ ਸਕੀ।

ਜਾਣਕਾਰੀ ਦਿੰਦਿਆਂ ਹੈੱਡ ਕਾਂਸਟੇਬਲ ਜਸਪਾਲ ਸਿੰਘ ਨੇ ਦੱਸਿਆ ਕਿ ਦੁਪਹਿਰੇ 2.30 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੈਪੁਰ ਤੋਂ ਅੰਮ੍ਰਿਤਸਰ ਆ ਰਹੀ ਰੇਲ ਗੱਡੀ ਦੇ ਹੇਠਾਂ ਆਉਣ ਨਾਲ ਇੱਕ ਨੌਜਵਾਨ ਜ਼ਖਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਗੁਰੂ ਰਾਮਦਾਸ ਹਸਪਤਾਲ ਵਿਖੇ ਪਹੁੰਚਾਇਆ ਗਿਆ। ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਵੇਖੋ ਵੀਡੀਓ।

ਮ੍ਰਿਤਕ ਨੇ ਕਾਲੇ ਰੰਗ ਦੀ ਕਮੀਜ਼ ਅਤੇ ਕਾਲੇ ਰੰਗ ਦਾ ਧਾਰੀਆਂ ਵਾਲਾ ਲੋਅਰ ਪਾਇਆ ਹੋਇਆ ਹੈ। ਮ੍ਰਿਤਕ ਦੀ ਲਾਸ਼ ਨੂੰ ਪਹਿਚਾਣ ਲਈ 72 ਘੰਟਿਆ ਲਈ ਲਾਸ਼ਘਰ ਵਿਖੇ ਰੱਖਿਆ ਗਿਆ ਹੈ।

ਉੱਥੇ ਹੀ ਲਾਗੇ ਗੁਜਰਾਂ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਇੱਕ 22- 23 ਸਾਲ ਦਾ ਨੌਜਵਾਨ ਜੋ ਕਿ ਮੋਟਰ ਸਾਈਕਲ ਉੱਤੇ ਰੇਲਗੱਡੀ ਕੋਲੋਂ ਲੰਘ ਰਿਹਾ ਸੀ, ਪਰ ਇੱਕ-ਦਮ ਹੀ ਉਹ ਰੇਲਗੱਡੀ ਦੇ ਹੇਠਾਂ ਆ ਗਿਆ। ਰੇਲਗੱਡੀ ਦੇ ਹੇਠਾਂ ਆਉਣ ਨਾਲ ਉਸ ਦੀਆਂ ਦੋਵੇਂ ਬਾਹਾਂ ਕੱਟੀਆਂ ਗਈਆਂ ਸਨ।

ਉਨ੍ਹਾਂ ਦੱਸਿਆ ਕਿ ਨੌਜਵਾਨ ਲਗਭਗ 1 ਘੰਟਾ ਤੜਫ਼ਦਾ ਰਿਹਾ, ਬਾਅਦ ਵਿੱਚ ਪੁਲਿਸ ਆਈ ਤੇ ਉਸ ਨੂੰ ਐਂਬੁਲੈਂਸ ਵਿੱਚ ਪਾ ਕੇ ਹਸਪਤਾਲ ਲੈ ਗਈ।

ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕਰਾਉਣ ਲਈ ਜਥੇਬੰਦੀਆਂ ਨੇ ਖੋਲਿਆ ਮੋਰਚਾ

ABOUT THE AUTHOR

...view details