ਪੰਜਾਬ

punjab

ETV Bharat / state

ਕੈਪਟਨ 'ਤੇ ਰਾਹੁਲ ਗਾਂਧੀ ਦੀ ਪਕੜ ਹੋਈ ਢਿੱਲੀ: ਬੈਂਸ - ਅੰਮ੍ਰਿਤਸਰ

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਪਕੜ ਕਮਜ਼ੋਰ ਹੋ ਚੁੱਕੀ ਹੈ।

ਡਿਜ਼ਾਇਨ ਫ਼ੋਟੋ।

By

Published : Jul 19, 2019, 7:59 PM IST

ਅੰਮ੍ਰਿਤਸਰ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ 'ਸਾਡਾ ਪਾਣੀ ਸਾਡਾ ਹੱਕ' ਲਈ ਪੂਰੇ ਪੰਜਾਬ ਵਿਚ ਦੌਰੇ ਕੀਤੇ ਜਾ ਰਹੇ ਹਨ। ਇਸੇ ਤਹਿਤ ਉਹ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਲਈ ਅੰਮ੍ਰਿਤਸਰ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਕਾਂਗਰਸ, ਖ਼ਾਸ ਕਰਕੇ ਕੈਪਟਨ ਅਮਰਿੰਦਰ ਸਿੰਘ 'ਤੇ ਪਕੜ ਕਮਜ਼ੋਰ ਹੋ ਚੁੱਕੀ ਹੈ।

ਵੀਡੀਓ

ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵਲੋਂ ਰਾਹੁਲ ਗਾਂਧੀ ਨੂੰ ਦਿੱਤਾ ਅਸਤੀਫ਼ਾ ਇਕ ਮਹੀਨੇ ਤੱਕ ਪੈਂਡਿੰਗ ਰਿਹਾ ਜਿਸ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ 'ਤੇ ਰਾਹੁਲ ਗਾਂਧੀ ਦੀ ਪਕੜ ਢਿੱਲੀ ਪੈ ਗਈ ਹੈ।

ਬੈਂਸ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਬੋਲਦਿਆਂ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ 2022 'ਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਇਸ ਲਈ ਪਸੰਦ ਕਰਦੇ ਹਨ ਕਿਉਂਕਿ ਉਹ ਇੱਕ ਸਾਫ਼ ਦਿਲ ਦਾ ਵਿਅਕਤੀ ਹੈ।

ABOUT THE AUTHOR

...view details