ਅੰਮ੍ਰਿਤਸਰ:ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਉਮੀਦਵਾਰ ਜੀਵਨਜੋਤ ਦੇ ਸਾਹਮਣੇ 2 ਵੱਡੇ ਹਾਥੀ ਖੜ੍ਹੇ ਹਨ, ਜੋ ਚੋਣਾਂ ਲੜ ਰਹੇ ਹਨ, ਜਿਨ੍ਹਾਂ ਨੇ ਜਨਤਾ ਨੂੰ ਆਪਣੇ ਪੈਰਾਂ ਹੇਠ ਕੁਚਲ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਪੜ੍ਹੀ ਲਿਖੀ ਉਮੀਦਵਾਰ ਨੂੰ ਹਲਕੇ ਵਿੱਚ ਉਤਾਰਿਆ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਨੇ ਕਿਹਾ ਕਿ 2 ਵੱਡੇ ਹਾਥੀ ਹਨ। ਜਿਨ੍ਹਾਂ ਨੇ ਆਪਣੇ ਪੈਰਾਂ ਹੇਠ ਹਲਕਾ ਪੂਰਬੀ ਦੀ ਜਨਤਾ ਨੂੰ ਕੁਚਲ ਦਿੱਤਾ ਹੈ। ਜਿਸ ਵਿੱਚ ਇਕ ਨਾਮ ਬਿਕਰਮਜੀਤ ਸਿੰਘ ਮਜੀਠੀਆ ਅਤੇ ਦੂਸਰਾ ਨਾਮ ਨਵਜੋਤ ਸਿੰਘ ਸਿੱਧੂ ਦਾ ਹੈ। ਉਨ੍ਹਾਂ ਕਿਹਾ ਕਿ ਜਿਸ 'ਤੇ ਨਸ਼ੇ ਦਾ ਇਲਜ਼ਾਮ ਲੱਗਾ ਹੋਵੇ ਤੇ ਨਸ਼ੇ ਦਾ ਮਾਮਲਾ ਦਰਜ ਹੋਵੇ, ਉਸ ਦਾ ਆਪਣਾ ਭਵਿੱਖ ਕੋਈ ਨਹੀਂ ਤੇ ਦੂਸਰੇ ਦਾ ਭਵਿੱਖ ਕੀ ਵੇਖੇਗਾ।
ਉਨ੍ਹਾਂ ਨਵਜੋਤ ਸਿੰਘ ਸਿੱਧੂ ਬਾਰੇ ਗੱਲਬਾਤ ਕਰਦੇ ਕਿਹਾ ਕਿ ਉਹ ਇੱਕ ਹੰਕਾਰੀ ਹੈ ਤੇ ਜਿਨ੍ਹਾਂ ਨੇ ਵਿਕਾਸ ਨਹੀਂ ਕੀਤਾ ਤੇ ਆਪਣੇ ਵਿਧਾਨਸਭਾ ਖੇਤਰ ਨੂੰ ਕੁੱਝ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਪਿਛਲੇ 14 ਸਾਲਾਂ ਤੋਂ ਉਹ ਵਿਧਾਇਕ ਹਨ, ਪਰ ਇਲਾਕੇ ਦੇ ਲੋਕ ਉਨ੍ਹਾਂ ਨੂੰ ਵੇਖਣ ਲਈ ਤਰਸਦੇ ਰਹੇ। ਉਨ੍ਹਾਂ ਆਪਣੇ ਹਲਕੇ ਦੇ ਲੋਕਾਂ ਦਾ ਹਾਲ ਤੱਕ ਨਹੀਂ ਪੁੱਛਿਆ।
ਉਨ੍ਹਾਂ ਕਿਹਾ ਕਿ ਕੋਵਿਡ ਦੇ ਦੌਰਾਨ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਵਿੱਚ ਲੋਕਾਂ ਦਾ ਇੰਨਾ ਬੁਰਾ ਹਾਲ ਹੀ ਸੀ ਕਿ ਦੱਸ ਨਹੀਂ ਸਕਦੇ। ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਨੇ ਕਿਹਾ ਕਿ ਮੈਨੂੰ ਰਾਜਨੀਤਿਕ ਨਹੀਂ ਹਾਂ, ਮੈਂ ਇੱਕ ਆਮ ਘਰ ਦੀ ਸਾਧਾਰਨ ਪਰਿਵਾਰ ਦੀ ਲੜਕੀ ਹਾਂ। ਪਰ ਮੈਂ ਵਿਸ਼ਵਾਸ ਜਤਾਉਂਦੀ ਹਾਂ ਕਿ ਲੋਕਾਂ ਦੀ ਹੱਕ ਦੇ ਵਿੱਚ ਹਮੇਸ਼ਾਂ ਲੋਕਾਂ ਦੇ ਨਾਲ ਖੜਾਂਗੀ ।