ਅੰਮ੍ਰਿਤਸਰ:ਅੰਮ੍ਰਿਤਸਰ ਵਿੱਚ ਸੜਕ ਉੱਤੇ ਇੱਕ ਮਹਿਲਾ ਅਤੇ ਵਿਅਕਤੀ ਵਿਚਾਲੇ ਝਗੜਾ ਹੋਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੋਵੇਂ ਇਕ ਦੂਜੇ ਦੇ ਥੱਪੜ ਮਾਰ ਰਹੇ ਹਨ। ਇਹ ਆਪਸ ਵਿੱਚ ਜੀਜਾ-ਸਾਲੀ ਦੱਸੇ ਜਾ ਰਹੇ ਹਨ। ਮਹਿਲਾਂ ਦੇ ਵੱਲੋਂ ਵਿਅਕਤੀ ਦੇ ਥੱਪੜ ਜੜੇ ਜਾ ਰਹੇ ਹਨ। ਇਸਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਸੀਸੀਟੀਵੀ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਮਹਿਲਾ ਸਣੇ ਤਿੰਨੇ ਲੋਕ ਆਪਸ ਵਿੱਚ ਥੱਪੜੋ-ਥੱਪੜੀ ਹੋ ਰਹੇ ਹਨ।
ਅੰਮ੍ਰਿਤਸਰ 'ਚ ਪੈਟਰੋਲ ਪੰਪ ਦੇ ਬਾਹਰ ਮਹਿਲਾ ਅਤੇ ਵਿਅਕਤੀ ਵਿਚਾਲੇ ਝਗੜਾ, ਇਕ ਦੂਜੇ ਦੇ ਮਾਰੇ ਥੱਪੜ, ਵੀਡੀਓ ਵਾਇਰਲ - ਮਹਿਲਾ ਨੇ ਲਗਾਏ ਪਰੇਸ਼ਾਨ ਕਰਨ ਦੇ ਇਲਜਾਮ
ਅੰਮ੍ਰਿਤਸਰ ਵਿੱਚ ਇੱਕ ਮਹਿਲਾ ਅਤੇ ਵਿਅਕਤੀ ਵਿਚਾਲੇ ਝਗੜਾ ਅਤੇ ਆਪਸ ਵਿੱਚ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਇਕ ਦੂਜੇ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਇਸ ਮਾਮਲੇ ਦੀ ਵੀਡੀਓ ਵੀ ਵਾਇਰਲ ਹੋਈ ਹੈ।
ਮਹਿਲਾ ਨੇ ਲਗਾਏ ਇਲ਼ਜ਼ਾਮ :ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਉਸਦੀ ਵੱਡੀ ਭੈਣ ਦਾ ਵਿਆਹ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨਾਲ ਹੋਇਆ ਸੀ ਅਤੇ ਉਹ ਜਦੋਂ ਵੀ ਕੰਮ ਤੋਂ ਆਪਣੇ ਘਰ ਵਾਪਸ ਜਾਂਦੀ ਹੈ ਤਾਂ ਰਸਤੇ ਵਿੱਚ ਉਸਦਾ ਜੀਜਾ ਗੁਰਪ੍ਰੀਤ ਸਿੰਘ ਅਤੇ ਉਸਦੇ ਇੱਕ ਸਾਥੀ ਰੋਜ਼ਾਨਾ ਹੀ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਅੱਜ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਘਰ ਆ ਰਹੀ ਸੀ ਤਾਂ ਉਸਦੇ ਜੀਜੇ ਦੇ ਨਾਲ ਇੱਕ ਹੋਰ ਔਰਤ ਸੀ ਅਤੇ ਬਾਅਦ ਵਿੱਚ ਉਸਦੇ ਉਨ੍ਹਾਂ ਵੱਲੋਂ ਥੱਪੜ ਵੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਉਸਦੀ ਵੱਡੀ ਭੈਣ ਦਾ ਇਸ ਲੜਕੇ ਦੇ ਨਾਲ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਪਰ ਹੁਣ ਦੋਵਾਂ ਦੇ ਵਿੱਚ ਆਪਸੀ ਸਬੰਧ ਠੀਕ ਨਹੀਂ ਹੈ। ਉਹਨਾਂ ਦੇ ਤਲਾਕ ਦੇ ਲਈ ਹਾਈਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ। ਇਸ ਕਰਕੇ ਉਸਦਾ ਜੀਜਾ ਨਜਾਇਜ਼ ਤੌਰ ਉੱਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ।
- ਖੰਨਾ 'ਚ BSC ਦੇ ਵਿਦਿਆਰਥੀ ਨੇ ਲਿਆ ਫਾਹਾ, ਮਾਂ ਨੂੰ ਚਾਹ ਬਣਾਉਣ ਭੇਜਿਆ ਮਗਰੋਂ ਪੱਖੇ ਨਾਲ ਲਟਕਿਆ
- ਲੁਧਿਆਣਾ ਵਿੱਚ ਸਤਲੁਜ ਦਰਿਆ ਤੇ ਬੁੱਢੇ ਨਾਲੇ ਦਾ ਕਹਿਰ, 3 ਪੁਲ਼ ਟੁੱਟੇ, ਲੋਕਾਂ ਦੇ ਘਰਾਂ 'ਚ ਵੜਿਆ ਪਾਣੀ
- ਬਿਨਾਂ ਮੀਂਹ ਤੋਂ ਪਾਣੀ ਦੀ ਮਾਰ ਹੇਠ ਫਰੀਦਕੋਟ ਦੇ ਕਈ ਪਿੰਡ, ਸੈਂਕੜੇ ਏਕੜ ਫਸਲ ਪ੍ਰਭਾਵਿਤ
ਸ਼ਿਵਾਲਾ ਚੌਕੀ ਪੁਲਿਸ ਨੇ ਇਸ ਬਾਰੇ ਕਿਹਾ ਕਿ ਇਸ ਮਾਮਲੇ ਵਿੱਚ ਪਰਿਵਾਰਿਕ ਮੈਂਬਰ ਉਨ੍ਹਾਂ ਨੂੰ ਮਿਲਣ ਪਹੁੰਚੇ ਹਨ, ਫਿਲਹਾਲ ਉਹਨਾਂ ਦੀ ਸ਼ਿਕਾਇਤ ਲੈ ਲਈ ਗਈ ਹੈ ਅਤੇ ਇਹ ਮਾਮਲਾ ਰੋਡ ਉੱਤੇ ਸਥਿਤ ਪੈਟਰੋਲ ਪੰਪ ਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।