ਅੰਮ੍ਰਿਤਸਰ: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਕਹਿਰ ਦੇ ਚਲਦਿਆਂ ਕੁਆਲਿਟੀ ਫਾਰਮਾਸਿਟੀਕਲ ਨਾਂਅ ਦੀ ਕੰਪਨੀ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੰਪਨੀ ਨੂੰ ਇੰਜੈਕਸ਼ਨ ਰੇਮਦੇਸਵੀਰ ਨੂੰ ਸਪਲਾਈ ਕਰਨ ਦੀ ਇਜਾਜ਼ਤ ਦੇਣ। ਦੱਸ ਦਈਏ ਕਿ ਕੁਆਲਿਟੀ ਫਾਰਮਾਸਿਟੀਕਲ ਨਾਂਅ ਦੀ ਕੰਪਨੀ ਚੀਨ ਤੋਂ ਕੱਚਾ ਮੈਟੀਰੀਅਲ ਮੰਗਵਾ ਤਕਰੀਬਨ 70 ਦੇਸ਼ਾ ਨੂੰ ਇਨਜੇਕਸ਼ਨ ਸਪਲਾਈ ਕਰਦੇ ਹਨ। ਕੰਪਨੀ ਦੇ ਐਮਡੀ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਤੇ ਲੱਗੀ ਪਾਬੰਦੀ ਨੂੰ ਹਟਾ ਦੇਵੇ ਤਾਂ ਕੋਰੋਨਾ ਵੈਕਸੀਨ ਦੀ ਆ ਰਹੀ ਤੰਗੀ ਨੂੰ ਚੰਦ ਦਿਨਾਂ ਵਿੱਚ ਦੂਰ ਕੀਤਾ ਜਾ ਸਕਦਾ ਹੈ।
ਕੁਆਲਿਟੀ ਫਾਰਮਾਸਿਟੀਕਲ ਕੰਪਨੀ ਨੇ ਸਰਕਾਰ ਨੂੰ ਕੀਤੀ ਇਹ ਅਪੀਲ
ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਕਹਿਰ ਦੇ ਚਲਦਿਆਂ ਕੁਆਲਿਟੀ ਫਾਰਮਾਸਿਟੀਕਲ ਨਾਂਅ ਦੀ ਕੰਪਨੀ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੰਪਨੀ ਨੂੰ ਇੰਜੈਕਸ਼ਨ ਰੇਮਦੇਸਵੀਰ ਨੂੰ ਸਪਲਾਈ ਕਰਨ ਦੀ ਇਜਾਜ਼ਤ ਦੇਣ। ਦੱਸ ਦਈਏ ਕਿ ਕੁਆਲਿਟੀ ਫਾਰਮਾਸਿਟੀਕਲ ਨਾਂਅ ਦੀ ਕੰਪਨੀ ਚੀਨ ਤੋਂ ਕੱਚਾ ਮੈਟੀਰੀਅਲ ਮੰਗਵਾ ਤਕਰੀਬਨ 70 ਦੇਸ਼ਾ ਨੂੰ ਇਨਜੇਕਸ਼ਨ ਸਪਲਾਈ ਕਰਦੇ ਹਨ।
ਕੁਆਲਿਟੀ ਫਾਰਮਾਸਿਟੀਕਲ ਕੰਪਨੀ ਨੇ ਸਰਕਾਰ ਨੂੰ ਕੀਤੀ ਇਹ ਅਪੀਲ
ਕੰਪਨੀ ਦੇ ਐਮਡੀ ਦਾ ਇਹ ਵੀ ਕਹਿਣਾ ਹੈ ਕਿ ਕੰਪਨੀ ਦੀ ਰੋਜਾਨਾ 50 ਹਜਾਰ ਇਨਜੇਕਸ਼ਨ ਤਿਆਰ ਕਰਨ ਦੀ ਸਮਰਥਾ ਹੈ ਜਿਸਦੇ ਚੱਲਦੇ ਦੇਸ਼ ਦੇ ਲੋਕਾ ਨੂੰ ਕੋਰੋਨਾ ਵੈਕਸੀਨ ਦੀ ਤੰਗੀ ਦਾ ਸਾਹਮਣਾ ਨਹੀ ਕਰਨਾ ਪਵੇਗਾ। ਜੇਕਰ ਸਰਕਾਰ ਸਾਨੂੰ ਇਨਜੇਕਸ਼ਨ ਸਪਲਾਈ ਕਰਨ ਦੀ ਇਜਾਜ਼ਤ ਦੇ ਦਿੰਦੀ ਹੈ ਤਾਂ ਅਸੀਂ ਮਾਰਕੀਟ ਵਿੱਚ 1500 ਰੁਪਏ ਵਿੱਚ ਟੀਕਾ ਮੁਹਈਆ ਕਰਵਾਉਣ ਵਿਚ ਸਮਰਥ ਹਾਂ ਅਤੇ ਹੋਲਸੇਲ ਮਾਰਕਿਟ ਵਿਚ ਇਹੋ ਟੀਕਾ 1200 ਰੁਪਏ ਵਿਚ ਦਿੱਤਾ ਜਾਵੇਗਾ
ਇਹ ਵੀ ਪੜੋ: ਸਰਕਾਰੀ ਬੱਸ ਚਾਲਕ ਸਵਾਰੀ ਵੇਖ ਨਹੀਂ ਰੋਕ ਰਹੇ ਬੱਸ, ਸਵਾਰੀਆਂ ਪਰੇਸ਼ਾਨ