ਅੰਮ੍ਰਿਤਸਰ :ਕਾਰੋਬਾਰੀ ਚੱਢਾ ਪਰਿਵਾਰ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਚੱਢਾ ਪਰਿਵਾਰ ਵੱਲੋਂ ਇੱਕ ਪਰਿਵਾਰ ਉੱਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਸ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਜਿਸ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਹੁਣ ਉਹ ਗੁਰਪ੍ਰੀਤ ਸਿੰਘ ਨਾਂ ਦਾ ਡਰਾਈਵਰ ਚੱਢਾ ਪਰਿਵਾਰ ਖਿਲਾਫ ਬੋਲ ਰਿਹਾ ਹੈ। ਉਸ ਵੱਲੋਂ ਚੱਢਾ ਪਰਿਵਾਰ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੁਝ ਪੈਸਿਆਂ ਦੇ ਲਾਲਚ ਕਰਕੇ ਉਸ ਉਸ ਨੂੰ ਮਾਮਲਾ ਦਰਜ ਕਰਵਾਉਣ ਲਈ ਵਰਤਿਆ ਗਿਆ ਹੈ। ਹਾਲਾਂਕਿ ਜਦੋਂ ਦੂਸਰੇ ਪਰਿਵਾਰ ਦੇ ਮੈਂਬਰਾਂ ਦੇ ਘਰ ਕਾਫੀ ਮੁਸ਼ਕਿਲਾਂ ਆਉਣ ਤੋਂ ਬਾਅਦ ਉਸਦਾ ਮਨ ਉਹਨਾਂ ਦੇ ਲਈ ਬਦਲ ਚੁੱਕਾ ਹੈ ਅਤੇ ਉਹ ਉਹਨਾਂ ਦੇ ਹੱਕ ਦੇ ਵਿੱਚ ਨਿਤਰਦਾ ਹੋਇਆ ਨਜ਼ਰ ਆ ਰਿਹਾ ਹੈ। ਹਾਲਾਂਕਿ ਚੱਢਾ ਪਰਿਵਾਰ ਦਾ ਕਹਿਣਾ ਹੈ ਕਿ ਇਹ ਡਰਾਈਵਰ ਗੁਰਪ੍ਰੀਤ ਸਿੰਘ ਨਸ਼ੇ ਦਾ ਆਦੀ ਹੈ ਅਤੇ ਹੁਣ ਪੈਸਿਆਂ ਖਾਤਰ ਉਨ੍ਹਾਂ ਨੂੰ ਬਲੈਕਮੇਲ ਕਰ ਰਿਹਾ ਹੈ।
ਡਰਾਇਵਰ ਨੇ ਕੀਤੀ ਪ੍ਰੈੱਸ ਕਾਨਫਰੰਸ :ਡਰਾਇਵਰ ਗੁਰਪ੍ਰੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਗੰਭੀਰ ਇਲਜ਼ਾਮ ਲਗਾਏ ਹਨ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਚੱਢਾ ਪਰਿਵਾਰ ਵੱਲੋਂ ਜਾਣ ਬੁਝ ਕੇ ਉਸਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਸ ਵੱਲੋਂ ਜੋ ਸ਼ਿਕਾਇਤ ਕਰਵਾਈ ਗਈ ਸੀ ਉਹ ਵੀ ਸਰਾਸਰ ਝੂਠੀ ਸੀ। ਉਹਨਾਂ ਕਿਹਾ ਕਿ ਜੋ ਸੱਟ ਮੇਰੇ ਹੱਥ ਉੱਤੇ ਲਗਾਏ ਗਈ ਸੀ ਉਹ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਲਗਾਈ ਗਈ ਸੀ ਤਾਂ ਜੋ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋ ਸਕੇ। ਉਹਨਾਂ ਕਿਹਾ ਕਿ ਜਦੋਂ ਦੂਜੀ ਧਿਰ ਦੇ ਪਰਿਵਾਰ ਦੇ ਘਰ ਮੁਸ਼ਕਿਲਾਂ ਆਈਆਂ ਤਾਂ ਉਸਨੂੰ ਸੱਚ ਬੋਲ਼ਣਾ ਪੈ ਰਿਹਾ ਹੈ। ਉਸਨੇ ਪੁਲਿਸ ਪ੍ਰਸ਼ਾਸਨ ਨੂੰ ਚੱਢਾ ਪਰਿਵਾਰ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਅਤੇ ਕਿਹਾ ਗਿਆ ਹੈ ਕਿ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।