ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ ਨੂੰ ਲੈ ਕੇ ਇੱਕ ਡਾਟਾ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਦੀ ਸਿੱਖਿਆ ਨੂੰ ਅੱਵਲ ਦੱਸਿਆ ਗਿਆ ਸੀ ਲੇਕਿਨ ਜਦੋਂ ਰਾਸਾ ਯੂਨੀਅਨ ਵੱਲੋਂ ਇਕ ਪ੍ਰੈੱਸ ਕਾਨਫਰੰਸ ਕਰ ਇਸ ਖ਼ਿਲਾਫ਼ ਸਾਰੇ ਦਸਤਾਵੇਜ਼ ਦਿੱਤੇ ਗਏ ਉਸ ਵਿੱਚ ਤਸਵੀਰਾਂ ਅਲੱਗ ਹੀ ਨਜਰ ਆਉਦੀਆਂ ਹਨ।
ਆਰਟੀਆਈ 'ਚ ਖੁੱਲ੍ਹਿਆ ਪੰਜਾਬ ਦੀ ਸਿੱਖਿਆ ਦਾ 'ਰਾਜ਼' - ਚੌਵੀ ਆਰਟੀਆਈ
ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ ਨੂੰ ਅੱਵਲ ਦੱਸਿਆ ਗਿਆ ਲੇਕਿਨ ਜਦੋਂ ਰਿਕੋਗਨਾਈਜ਼ਡ ਐਂਡ ਐਫਲੀਏਟਿਡ ਸਕੂਲਜ਼ ਐਸੋਸੀਏਸ਼ਨ ਯੂਨੀਅਨ ਵੱਲੋਂ ਇਕ ਪ੍ਰੈੱਸ ਕਾਨਫਰੰਸ ਕਰ ਇਸ ਖ਼ਿਲਾਫ਼ ਸਾਰੇ ਦਸਤਾਵੇਜ਼ ਦਿੱਤੇ ਗਏ ਉਸ ਵਿੱਚ ਤਸਵੀਰਾਂ ਅਲੱਗ ਹੀ ਨਜ਼ਰ ਆਉਦੀਆਂ ਹਨ।
ਉਥੇ ਹੀ ਰਾਸਾ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਵੱਲੋਂ ਜਾਣਕਾਰੀਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਅਲੱਗ ਅਲੱਗ ਸਕੂਲਾਂ ਦੇ ਵਿੱਚ ਆਰ.ਟੀ.ਆਈ (RTI) ਪਾਈ ਗਈ ਸੀ ਜਿਸ ਵਿੱਚੋਂ ਚੌਵੀ ਆਰਟੀਆਈ ਤੋਂ ਪਤਾ ਲੱਗਾ ਕਿ ਸਰਕਾਰੀ ਸਕੂਲ ਵਿੱਚ ਸਿਰਫ਼ ਇੱਕ ਹੀ ਅਧਿਆਪਕ ਪੜ੍ਹਾਉਂਦਾ ਹੈ। ਉੱਥੇ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੇ ਤਹਿਤ ਅਸੀਂ ਹੁਣ ਜਲਦ ਹੀ ਮਾਣਯੋਗ ਕੋਰਟ ਵਿਚ ਵੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਖ਼ਿਲਾਫ਼ ਮੋਰਚਾ ਖੋਲ੍ਹਣਗੇ।ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਮਿਆਰ ਬਾਰੇ ਗਲਤ ਡਾਟਾ ਦੇ ਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਸਰਕਾਰ ਸਿਰਫ ਕਾਰਪੋੋਰੇਟ ਘਰਾਣਿਆਂ ਦੇ ਲਈ ਕੰਮ ਕਰ ਰਹੀ ਹੈ ਜੋ ਹਰਗਿਜ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਵਿਵਾਦ: ਤਿੰਨ ਮੈਂਬਰੀ ਕਮੇਟੀ ਦੀ ਰਾਹੁਲ ਗਾਂਧੀ ਦੇ ਨਾਲ ਮੁੜ ਮੀਟਿੰਗ