ਬਟਾਲਾ:ਜਲੰਧਰ ਨਜਦੀਕ ਹੋਏ ਸੜਕੀ ਹਾਦਸੇ ਵਿੱਚ ਸੋਮਵਾਰ ਨੂੰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦਾ ਦੇਹਾਂਤ ਹੋ ਗਿਆ ਸੀ। ਡਿਪਟੀ ਵੋਹਰਾ ਦੇ ਦੇਹਾਂਤ ਦੀ ਖਬਰ ਆਉਣ ਤੋਂ ਬਾਅਦ ਬਟਾਲਾ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ (PA deputy Vohra cremation ceremony in Batala) ਗਾਇਕ ਰਣਜੀਤ ਬਾਵਾ, ਕਲਾਕਾਰ ਸਤਿੰਦਰ ਸੱਤੀ ਸਣੇ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਅਤੇ ਐਮਐਲਏ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਵਿੱਚ ਬਟਾਲਾ ਵਾਸੀਆਂ ਨੇ ਡਿਪਟੀ ਵੋਹਰਾ ਨੂੰ ਅੰਤਿਮ ਵਿਦਾਈ ਦਿੱਤੀ। ਜ਼ਿਕਰਯੋਗ ਹੈ ਕਿ ਡਿਪਟੀ ਵੋਹਰਾ ਕਾਂਗਰਸ ਦਾ ਵਰਕਰ ਵੀ ਸੀ।
ਭੁੱਬਾਂ ਮਾਰ ਕੇ ਰੋਏ ਰਣਜੀਤ ਬਾਵਾ:ਇਸ ਮੌਕੇ ਰਣਜੀਤ ਬਾਵਾ ਅੱਖਾਂ ਭਰ ਕੇ ਰੋਂਦੇ ਨਜ਼ਰ ਆਏ ਅਤੇ ਇਕ ਹੀ ਗੱਲ ਕਹਿੰਦੇ ਨਜਰ ਆਏ ਕੇ ਹਾਏ ਓਏ ਰੱਬਾ ਮੇਰਾ ਭਰਾ ਕਿਊ ਖੋਹ ਲਿਆ, ਪਰ ਬਾਵਾ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਅਤੇ ਐਮਐਲਏ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਕਲਾਕਾਰ ਸਤਿੰਦਰ ਸੱਤੀ ਨੇ ਦੁੱਖ ਭਰੇ ਲਹਿਜੇ ਨਾਲ (Punjabi singer Ranjit Bawa PA Accident) ਕਿਹਾ ਕਿ ਪਰਿਵਾਰ ਅਤੇ ਬਟਾਲਾ ਸਮੇਤ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ। ਡਿਪਟੀ ਵੋਹਰਾ ਬਹੁਤ ਹੀ ਮਿਲਣਸਾਰ ਅਤੇ ਮਦਦਗਾਰ ਸੁਭਾਅ ਦੇ ਮਾਲਿਕ ਸਨ। ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਪਰਿਵਾਰ ਉੱਤੇ ਮੇਹਰ ਭਰਿਆ ਹੱਥ ਰੱਖੇ ਅਤੇ ਦੁਖੀ ਹਿਰਦਿਆਂ ਨੂੰ ਹੌਂਸਲਾ ਦੇਵੇ।
ਹਾਦਸੇ ਦੇ ਕਾਰਨ ਦੀ ਪੁਲਿਸ ਵੱਲੋਂ ਜਾਂਚ ਜਾਰੀ:ਘਟਨਾ ਵਾਲੀ ਥਾਂ ਉੱਤੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਕਾਰ ਪੁਲ ਦੀ ਸੁਰੱਖਿਆ ਕੰਧ ਨਾਲ ਟਕਰਾ ਗਈ ਹੋ ਸਕਦੀ ਹੈ, ਪਰ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਸੰਭਵ ਹੈ ਕਿ ਪਹਿਲਾਂ ਕਿਸੇ ਵਾਹਨ ਨੇ ਟੱਕਰ ਮਾਰੀ ਹੋਵੇ ਅਤੇ ਫਿਰ ਕਾਰ ਪੁਲ ਦੀ ਸੁਰੱਖਿਆ ਕੰਧ ਨਾਲ ਟਕਰਾ ਗਈ ਹੋਵੇ। ਉਨ੍ਹਾਂ ਕਿਹਾ ਕਿ (deputy vohra car accident) ਹੁਣ ਉਹ ਇਸ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ ਕਿ ਹਾਦਸਾ ਕਿਸ ਕਾਰਨ ਹੋਇਆ।