ਅੰਮ੍ਰਿਤਸਰ :ਅੱਜ ਹਿਊਮਨ ਰਾਈਟਸ ਜਥੇਬੰਦੀ ਵੱਲੋਂ ਦੁਬਈ ਵਿਚ ਇੱਕ ਦਲਿਤ ਲੜਕੀ ਨਾਲ ਹੋ ਰਹੇ ਅੱਤਿਆਚਾਰ ਦੇ ਖ਼ਿਲਾਫ਼ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਹਿਊਮਨ ਰਾਈਟ ਦੀ ਆਗੂ ਬੀਬੀ ਜਸਵਿੰਦਰ ਕੌਰ ਸੋਹਲ ਨੇ ਦੱਸਿਆ ਕਿ ਇੱਕ ਗਰੀਬ ਅਤੇ ਦਲਿਤ ਪਰਿਵਾਰ ਦੀ ਲੜਕੀ, ਜੋ ਕੀ ਜਲੰਧਰ ਦੀ ਰਹਿਣ ਵਾਲੀ ਹੈ ਤੇ ਉਸ ਦਾ ਨਾਮ ਗੁਰਪ੍ਰੀਤ ਕੌਰ ਹੈ। ਉਕਤ ਲੜਕੀ ਵਿਆਹੀ ਹੈ ਤੇ ਬੱਚੇ ਦੀ ਮਾਂ ਵੀ ਹੈ। ਉਕਤ ਲੜਕੀ ਏਜੰਟ ਰਾਹੀਂ ਅੱਠ ਮਹੀਨੇ ਪਹਿਲਾਂ ਦੁਬਈ ਗਈ ਸੀ। ਪੀੜਿਤ ਗੁਰਪ੍ਰੀਤ ਕੌਰ ਨੇ ਦੁਬਈ ਤੋਂ ਵੀਡਿਓ ਰਾਹੀਂ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਲੜਕੀ ਨੇ ਕਿਹਾ ਕਿ ਮੈਨੂੰ ਭਾਰਤ ਵਾਪਿਸ ਲਿਆਂਦਾ ਜਾਵੇ।
ਐੱਸਪੀ ਓਬਰਾਏ ਨਾਲ ਵੀ ਕੀਤੀ ਜਾਵੇਗੀ ਮੁਲਾਕਾਤ :ਬੀਬੀ ਸੋਹਲ ਨੇ ਕਿਹਾ ਕਿ ਗਰੀਬ ਪਰਿਵਾਰ ਦੀ ਹੋਣ ਕਰਕੇ ਇਸਦੀ ਕੋਈ ਮਦਦ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ 1 ਲੱਖ 17 ਹਜ਼ਾਰ ਰੁਪਏ ਲੈਕੇ ਏਜੰਟ ਨੇ ਦੁਬਈ ਭੇਜਿਆ ਸੀ। ਉਨ੍ਹਾਂ ਕਿਹਾ ਕਿ ਇਸ ਦਾ ਪਰਿਵਾਰ ਰੋ ਰੋ ਕੇ ਸਰਕਾਰ ਕੋਲ ਇਸਦੀ ਮਦਦ ਕਰਨ ਦੀ ਗੁਹਾਰ ਲੱਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋ ਸਰਬੱਤ ਦਾ ਭਲਾ ਟਰੱਸਟ ਦੇ ਆਗੂ ਐਸਪੀ ਓਬਰਾਏ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਤਾਂਕਿ ਇਹ ਪੀੜਿਤ ਲੜਕੀ ਭਾਰਤ ਵਾਪਸ ਆ ਸਕੇ। ਇੱਸ ਮੌਕੇ ਗੁਰਪ੍ਰੀਤ ਕੌਰ ਦੇ ਪਤੀ ਸ਼ਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਦੇ ਪਿੰਡ ਗੂੜ੍ਹੇ ਦਾ ਰਿਹਣ ਵਾਲਾ ਹੈ।