ਅੰਮ੍ਰਿਤਸਰ:ਪੰਜਾਬ ਟੈਰਰਿਸਟ ਵਿਕਟਮ ਸੁਸਾਇਟੀ ਵੱਲੋਂ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਤੋਂ ਆਪਣਾ ਸੰਘਰਸ਼ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਸਾਡੀ ਸੁਸਾਇਟੀ ਦੀਆ ਮੰਗਾਂ ਨੂੰ ਅਣਦੇਖਿਆ ਨਾ ਕਰੇ ਅਤੇ ਸਾਡੀਆਂ ਹੱਕੀ ਮੰਗਾਂ 'ਤੇ ਗੋਰ ਕਰੇ।
ਪੰਜਾਬ ਟੈਰਰਿਸਟ ਵਿਕਟਮ ਸੁਸਾਇਟੀ ਨੇ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ ਜਿਸ ਸਬੰਧੀ ਅੰਮ੍ਰਿਤਸਰ ਤੋਂ ਸੰਘਰਸ਼ ਦਾ ਬਿਗਲ ਸ਼ੁਰੂ ਕੀਤਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ। ਜੇਕਰ ਸਾਡੀਆਂ ਮੰਗਾ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਅਸੀਂ 15 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ 'ਤੇ ਮੰਗ ਪੱਤਰ ਭੇਜਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਸੁਸਾਇਟੀ ਦੇ ਚੇਅਰਮੈਨ ਡਾ ਬੀ.ਆਰ ਹਸਤੀਰ ਅਤੇ ਚਰਨਜੀਤ ਕੌਰ ਨੇ ਦੱਸਿਆ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਜੋਂ ਸਰਕਾਰ ਸਾਡੀ ਸੁਸਾਇਟੀ ਦੀਆ ਮੰਗਾਂ ਨੂੰ ਲੰਮੇ ਸਮੇਂ ਤੋਂ ਅਣਗੌਲਿਆਂ ਕਰ ਰਹੀ ਹੈ। ਪਰ ਹੁਣ ਅਸੀ ਆਪਣੀਆ ਮੰਗਾਂ ਨੂੰ ਲੈ ਕੇ ਸੰਘਰਸ਼ ਅੰਮ੍ਰਿਤਸਰ ਦੇ ਕੰਪਨੀ ਬਾਗ ਤੋਂ ਵਿੱਢ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ ਅਤੇ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 15 ਸਤੰਬਰ ਨੂੰ ਆਪਣੀਆਂ ਮੰਗਾਂ ਸੰਬਧੀ ਜਾਣੂ ਕਰਵਾਉਣ ਲਈ ਪੱਤਰ ਭੇਜਣ ਜਾਂ ਰਹੇ ਹਾਂ। ਸਾਡਾ ਸੰਘਰਸ਼ 15 ਸਤੰਬਰ ਤੱਕ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- ਲਾਠੀਚਾਰਜ ਤੋਂ ਬਾਅਦ ਕਿਸਾਨਾਂ ਦੀ ਮਹਾਪੰਚਾਇਤ