G20 ਸੰਮੇਲਨ ਮੌਕੇ ਦਲ ਖਾਲਸਾ ਅੰਮ੍ਰਿਤਸਰ 'ਚ ਕਰਵਾਏਗਾ ਪੰਜਾਬ ਸੰਮੇਲਨ, ਜਾਣੋ ਕਾਰਨ ਅੰਮ੍ਰਿਤਸਰ:ਸ਼ਹਿਰ ਅੰਦਰ ਭਲਕੇ, ਸ਼ੁਰੂ ਹੋਣ ਵਾਲੇ G20 ਸੰਮੇਲਨ ਦੀਆਂ ਤਿਆਰੀਆਂ ਤੇ ਸੁਰੱਖਿਆ ਦੇ ਹਰ ਪ੍ਰਬੰਧ ਪ੍ਰਸ਼ਾਸਨ ਵੱਲੋਂ ਕਰ ਲਏ ਗਏ ਹਨ। ਦੂਜੇ ਪਾਸੇ, ਇਸ ਸਬੰਧੀ ਦਲ ਖਾਲਸਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਕਰਦਿਆ ਦਲ ਖਾਲਸਾ ਦੇ ਬੁਲਾਰੇ ਕੰਵਰ ਪਾਲ ਬਿੱਟੂ ਨੇ ਕਿਹਾ ਕਿ ਉਨ੍ਹਾਂ ਵੱਲੋਂ G20 ਵਿੱਚ ਹਿੱਸਾ ਲੈਣ ਆ ਰਹੇ ਹੋਰ ਦੇਸ਼ਾਂ ਦੇ ਰਾਜਦੂਤਾਂ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਕਿ ਉਹ ਇਨ੍ਹਾਂ ਡੈਲੀਗੇਟ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ। ਪਰ, ਉਨ੍ਹਾਂ ਵੱਲੋਂ ਜਵਾਬ ਮਿਲਿਆ ਸੀ ਕਿ ਭਾਰਤ ਵੱਲੋਂ ਮੰਨਜੂਰੀ ਦੇਣ ਉੱਤੇ ਹੀ, ਦਲ ਖਾਲਸਾ G20 ਦੇ ਡੈਲੀਗੇਟ ਨਾਲ ਮੁਲਾਕਾਤ ਕਰ ਸਕਦਾ ਹੈ।
ਹਰ ਵਰਗ ਦਾ ਵਿਅਕਤੀ ਬਣ ਸਕਦਾ ਹਿੱਸਾ: ਇਸ ਤੋਂ ਬਾਅਦ ਹੁਣ ਦਲ ਖਾਲਸਾ ਵੱਲੋਂ ਆਪਣਾ ਹੀ ਪੰਜਾਬ ਸੰਮੇਲਨ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਅੰਮ੍ਰਿਤਸਰ ਦੇ ਸਹਿਯੋਗ ਹੋਟਲ ਵਿੱਚ 19 ਮਾਰਚ ਨੂੰ ਹੋਣ ਜਾ ਰਿਹਾ ਹੈ। ਇਸ ਵਿੱਚ ਵੱਖ ਵੱਖ 12 ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਪੰਜਾਬ ਸੰਮੇਲਨ ਪ੍ਰੋਗਰਾਮ ਵਿੱਚ ਸਾਮਾਜਿਕ, ਧਾਰਮਿਕ, ਸਿੱਖਿਆ ਤੇ ਮਨੁੱਖੀ ਅਧਿਕਾਰ ਦੇ ਮੁੱਦਿਆਂ 'ਤੇ ਹਰ ਵਰਗ ਦਾ ਵਿਅਕਤੀ ਆ ਕੇ ਆਪਣਾ ਵਿਚਾਰ ਰੱਖ ਸਕਦਾ ਹੈ।
ਪੰਜਾਬ ਤੇ ਭਾਰਤ ਦੇ ਮੌਜੂਦਾ ਹਾਲਾਤਾਂ ਬਾਰੇ ਕਰਨਾ ਚਾਹੁੰਦੇ ਸੀ ਗੱਲ:ਕੰਵਰ ਪਾਲ ਬਿੱਟੂ ਨੇ ਕਿਹਾ ਕਿ ਉਹ ਸਿੱਖਾਂ ਦੀ ਧਰਤੀ ਉੱਤੇ ਆ ਰਹੇ ਹਨ, ਇਸ ਲਈ ਸੋਚਿਆ ਕਿ ਅਸੀ ਅਪਣੀ ਸੋਚ ਤੇ ਪੱਖ ਉਨ੍ਹਾਂ ਸਾਹਮਣੇ ਰਖੀਏ। ਅਸੀਂ ਇਸ ਸਬੰਧੀ ਦਿੱਲੀ ਵੱਲੋਂ ਜੋ ਸਾਡੇ ਨਾਲ ਕੀਤਾ ਗਿਆ, ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅਸੀ ਖ਼ਤ ਲਿਖਿਆ ਸੀ ਤੇ ਵਫ਼ਦ ਨਾਲ ਮਿਲਣ ਦੀ ਗੱਲ ਕਹੀ ਗਈ ਸੀ। ਪਰ, ਸਾਨੂੰ ਜਵਾਬ ਆਇਆ ਕਿ ਜੇਕਰ ਮੇਜਬਾਨ ਮੁਲਕ ਸਹਿਮਤੀ ਦੇਣਗੇ ਤਾਂ ਅਸੀਂ ਮਿਲ ਸਕਾਂਗੇ। ਉਨ੍ਹਾਂ ਫਿਰ ਜ਼ਾਹਿਰ ਹੈ ਕਿ ਜਿਸ ਭਾਰਤ ਸਬੰਧੀ ਅਸੀਂ ਗੱਲ ਕਰਨੀ ਹੈ, ਉਹ ਸਾਨੂੰ ਕਿਉਂ ਇਜਾਜ਼ਤ ਦੇਵੇਗਾ। ਇਸ ਲਈ ਅਸੀ ਪੰਜਾਬ ਸੰਮੇਲਨ ਕਰਵਾਉਣ ਦਾ ਫੈਸਲਾ ਲਿਆ।
ਰਿਪੋਰਟ ਬਣਾ ਕੇ ਵੱਖ-ਵੱਖ ਦੇਸ਼ਾਂ 'ਚ ਭੇਜੀ ਜਾਵੇਗੀ:ਅੱਗੇ ਬੋਲਦੇ ਹੋਏ ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ ਇਸ ਪੰਜਾਬ ਸੰਮੇਲਨ ਦਾ ਜੋ ਸਿੱਟਾ ਨਿਕਲੇਗਾ ਦੀ ਰਿਪੋਰਟ ਬਣਾ ਕੇ ਵੱਖ-ਵੱਖ ਦੇਸ਼ਾਂ ਦੇ ਡੈਲੀਗੇਟ ਨੂੰ ਮੰਗ ਪੱਤਰ ਦੇ ਰੂਪ ਵਿੱਚ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸੰਮੇਲਨ ਦੌਰਾਨ ਜੋ ਵੀ ਕੌਮੀ ਰਾਏ ਬਣੇਗੀ, ਉਹ ਪੱਤਰ ਰਾਹੀਂ ਈਮੇਲ ਕੀਤਾ ਜਾਵੇਗਾ, ਤਾਂ ਜੋ ਆਪਣੇ ਮੁਲਕਾਂ ਤੱਕ ਸਾਡੀ ਆਵਾਜ਼ ਪਹੁੰਚਦੀ ਕਰਨ।
ਇਹ ਵੀ ਪੜ੍ਹੋ:Happy Raikoti Song Controversy: ਗੰਨ ਪ੍ਰਮੋਟ ਕਰਨ ਵਾਲੇ ਗੀਤ 'ਤੇ ਕਾਰਵਾਈ ਨਹੀਂ, ਕਿੱਥੇ ਗਏ ਸਰਕਾਰੀ ਹੁਕਮ ?