ਅੰਮ੍ਰਿਤਸਰ:ਬਿਆਸ ਦਰਿਆ ਪੁੱਲ ਨੇੜੇ ਠੇਕਾ ਮੁਲਾਜ਼ਮਾਂ (Contract Employees) ਵੱਲੋਂ ਲਗਾਏ ਧਰਨੇ ਦੌਰਾਨ ਜਿੱਥੇ ਜਾਮ ਵਿੱਚ ਫਸੇ ਹੋਣ ਕਾਰਨ ਪਰੇਸ਼ਾਨ ਹੁੰਦੇ ਨਜ਼ਰ ਆਏ ਉੱਥੇ ਹੀ ਡੀਐਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੁਪਹਿਰ ਤੋਂ ਬਿਨ੍ਹਾਂ ਕੁਝ ਖਾਧੇ ਪੀਤੇ ਬੱਸਾਂ ਅਤੇ ਹੋਰ ਵਾਹਨ ਵਿੱਚ ਸਮਾਂ ਗੁਜਾਰ ਰਹੇ ਰਾਹੀਗਰਾਂ ਨੂੰ ਰਿਫਰੈਸ਼ਮੈਨਟ (Refreshments) ਦਾ ਸਮਾਨ ਦਿੱਤਾ ਗਿਆ।
ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਡੀਐੱਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਬੇਸ਼ੱਕ ਠੇਕਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟਾਵਾ (Protest) ਕਰ ਰਹੇ ਹਨ ਪਰ ਅਜਿਹੇ ਧਰਨੇ ਦੌਰਾਨ ਖੱਜਲ ਹੋਣ ਵਾਲੀ ਪਬਲਿਕ ਦਾ ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ:Assembly Elections 2022: ਜਾਣੋਂ ਪਿੰਡ ਭੁੱਚੋ ਮੰਡੀ ਦੇ ਲੋਕਾਂ ਤੋਂ ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦੀ ਹਕੀਕਤ