ਪੰਜਾਬ

punjab

ETV Bharat / state

G-20 Summit Amritsar: ਜੀ-20 ਸੰਮੇਲਨ ਨੂੰ ਲੈ ਕੇ ਪੰਜਾਬ ਪੁਲਿਸ ਪੱਬਾਂ ਭਾਰ; ਬਦਲਵੇਂ ਟ੍ਰੈਫਿਕ ਰੂਟ ਕੀਤੇ ਤਿਆਰ, 550 ਜਵਾਨ ਰਹਿਣਗੇ ਤਾਇਨਾਤ - Etv Bharat

ਜੀ-20 ਸੰਮੇਲਨ ਨੂੰ ਲੈ ਕੇ ਪੰਜਾਬ ਪੁਲਿਸ ਨੇ ਟ੍ਰੈਫਿਕ ਸਮੱਸਿਆ ਤੋਂ ਨਜਿੱਠਣ ਲਈ ਟ੍ਰੈਫਿਕ ਦੇ ਬਦਲਵੇਂ ਰੂਟ ਵੀ ਤਿਆਰ ਕੀਤੇ ਗਏ ਹਨ। ਇਸ ਦੌਰਾਨ 550 ਤੋਂ ਵਧ ਮੁਲਾਜ਼ਮ ਤਾਇਨਾਤ ਹੋਣਗੇ।

Punjab police on alert regarding G-20 summit in Amritsar
ਜੀ-20 ਸੰਮੇਲਨ ਨੂੰ ਲੈ ਕੇ ਪੰਜਾਬ ਪੁਲਿਸ ਪੱਬਾਂ ਭਾਰ; ਬਦਲਵੇਂ ਟ੍ਰੈਫਿਕ ਰੂਟ ਕੀਤੇ ਤਿਆਰ, 550 ਜਵਾਨ ਰਹਿਣਗੇ ਤਾਇਨਾਤ

By

Published : Mar 15, 2023, 8:30 AM IST

Updated : Mar 15, 2023, 9:14 AM IST

ਜੀ-20 ਸੰਮੇਲਨ ਨੂੰ ਲੈ ਕੇ ਪੰਜਾਬ ਪੁਲਿਸ ਪੱਬਾਂ ਭਾਰ; ਬਦਲਵੇਂ ਟ੍ਰੈਫਿਕ ਰੂਟ ਕੀਤੇ ਤਿਆਰ, 550 ਜਵਾਨ ਰਹਿਣਗੇ ਤਾਇਨਾਤ




ਅੰਮ੍ਰਿਤਸਰ :
ਅੰਮ੍ਰਿਤਸਰ ਵੱਲੋਂ ਮਿਤੀ 15 ਮਾਰਚ ਤੋਂ 20 ਤੱਕ ਜੀ-20 ਸੰਮੇਲਨ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ, ਜਿਸ ਸਬੰਧੀ ਅੰਮ੍ਰਿਤਸਰ ਸ਼ਹਿਰ ਵਿਚ ਵੱਖ-ਵੱਖ ਦੇਸ਼ਾਂ ਦੇ ਡੈਲੀਗੇਟਸ ਸ਼ਾਮਲ ਹੋਣ ਲਈ ਆ ਰਹੇ ਹਨ। ਇਹ ਡੈਲੀਗੇਟਸ ਵੱਖ-ਵੱਖ ਦਿਨਾਂ ਵਿਚ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਜਾਣਗੇ। ਇਸ ਦੌਰਾਨ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸ ਸਬੰਧੀ ਹੇਠ ਲਿਖੇ ਟ੍ਰੈਫਿਕ ਰੂਟ ਪੁਆਇੰਟਾਂ ਨੂੰ ਅਧਿਕਾਰੀਆਂ ਦੀ ਨਿਗਰਾਨੀ ਹੇਠ ਤਿੰਨ ਸੈਕਟਰਾਂ ਵਿੱਚ ਵੰਡ ਕੇ ਆਉਣ-ਜਾਣ ਦੌਰਾਨ ਕੁੱਝ ਸਮੇਂ ਲਈ ਡਾਈਵਰਟ ਕੀਤਾ ਜਾਵੇਗਾ।

ਪ੍ਰੈੱਸ ਕਾਨਫਰੰਸ ਕਰਦਿਆਂ ਡੀਸੀਪੀ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਗੁਰੂ ਨਗਰੀ ਵਿਚ 7 ਜ਼ਲ੍ਹਿਆਆਂ ਦੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਪੰਜਾਬ ਪੁਲਿਸ ਸੰਮੇਲਨ ਪੂਰੇ ਸ਼ਹਿਰ ਵਿਚ ਚੌਕਸੀ ਵਧਾਈ ਜਾਵੇਗੀ, ਜਿਸ ਨੂੰ ਲੈ ਕੇ 115 ਨਾਕਿਆਂ ਉਤੇ 550 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ :Punjab leg of G20 in Amritsar: ਗੁਰੂ ਨਗਰੀ ਵਿੱਚ ਹੋਣ ਵਾਲੇ ਜੀ 20 ਸੰਮੇਲਨ ਦਾ ਕਿਸਾਨਾਂ ਵੱਲੋਂ ਵਿਰੋਧ

ਟ੍ਰੈਫਿਕ ਦੇ ਬਦਲਵੇਂ ਰੂਟ :ਸ੍ਰੀ ਦਰਬਾਰ ਸਾਹਿਬ ਅਤੇ ਕਿਲ੍ਹਾ ਗੋਬਿੰਦਗੜ੍ਹ ਵਿਖੇ ਜਾਣ ਸਮੇਂ ਹੋਟਲ ਰੇਡੀਸਨ ਬਲਿਊ ਤੋਂ ਗੁੰਮਟਾਲਾ ਬਾਈਪਾਸ ਤੇ ਰਿਆਲਟੀ ਚੌਕ ਤੋਂ ਅਲਾਸਕਾ ਚੌਕ ਤੋਂ ਭੰਡਾਰੀ ਪੁਲ, ਹਾਲ ਗੇਟ ਤੋਂ ਭਰਾਵਾਂ ਦਾ ਢਾਬਾ ਤੋਂ ਜ਼ਲ੍ਹਿਆਵਾਲਾ ਬਾਗ, ਸ੍ਰੀ ਦਰਬਾਰ ਸਾਹਿਬ ਤੱਕ ਦਾ ਅਤੇ ਕਿਲ੍ਹਾ ਗੋਬਿੰਦਗੜ੍ਹ ਜਾਣ-ਆਉਣ ਸਮੇਂ ਸ੍ਰੀ ਦਰਬਾਰ ਸਾਹਿਬ ਤੋਂ ਸਿਕੰਦਰੀ ਗੇਟ, ਹਾਥੀ ਗੇਟ ਤੋਂ ਪਰਸ਼ੂਰਾਮ ਚੌਕ, ਲੋਹਗੜ੍ਹ ਚੌਂਕ, ਕਿਲ੍ਹਾ ਗੋਬਿੰਦਗੜ੍ਹ ਤੱਕ ਟ੍ਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਇਸ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਸਮੇਂ ਦੌਰਾਨ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਐਮਰਜੈਂਸੀ ਵ੍ਹੀਕਲਸ ਜਿਵੇਂ ਕਿ ਐਂਮਬੂਲੈਂਸ, ਫਾਇਰ ਬ੍ਰਿਗੇਡ ਆਦਿ ਨੂੰ ਹਰ ਸੰਭਵ ਤਰੀਕੇ ਨਾਲ ਰਸਤਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :Bathinda news: ਜੀ 20 ਦੇ ਵਿਰੋਧ 'ਚ ਸ੍ਰੀ ਗੁਰੂ ਹਰਿਗੋਬਿੰਦ ਥਰਮਲ ਪਲਾਂਟ 'ਚ ਲਹਿਰਾਇਆ ਖਾਲਿਸਤਾਨੀ ਝੰਡਾ

550 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ :ਜੀ-20 ਸੰਮੇਲਨ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤਸਰ ਸ਼ਹਿਰ ਦੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮਿਸ਼ਨਰੇਟ ਅੰਮ੍ਰਿਤਸਰ ਦੇ ਟ੍ਰੈਫਿਕ ਸਟਾਫ ਵਿੱਚ 550 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤੇ 115 ਨਾਕੇ ਲਗਾਏ ਜਾਣਗੇ। ਇਸ ਤੋਂ ਇਲਾਵਾ ਸ਼ਹਿਰ ਦੇ ਟ੍ਰੈਫਿਕ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਤਿੰਨ ਜ਼ੋਨਾਂ ਉਤੇ ਤਿੰਨ ਏਸੀਪੀ ਰੈਂਕ ਦੇ ਅਧਿਕਾਰੀ ਲਗਾਏ ਗਏ ਹਨ। ਇਨ੍ਹਾਂ ਦੀ ਸੁਪਰਵੀਜ਼ਨ ਅਮਨਦੀਪ ਕੌਰ, ਏਡੀਸੀਪੀ ਟ੍ਰੈਫਿਕ ਨੂੰ ਸੌਂਪੀ ਗਈ ਹੈ। ਸ਼ਹਿਰ ਦੀਆਂ ਤਿੰਨਾਂ ਜ਼ੋਨਾਂ ਵਿਚ ਪੈਰਾਮਿਲਟਰੀ ਫੋਰਸ, ਲੋਕਲ ਪੁਲਿਸ ਨਾਲ ਫਲੈਗ ਮਾਰਚ, ਗਸ਼ਤ ਤੇ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ।

Last Updated : Mar 15, 2023, 9:14 AM IST

ABOUT THE AUTHOR

...view details