ਅੰਮ੍ਰਿਤਸਰ: ਅੰਮ੍ਰਿਤਸਰ ਦਾ ਏ.ਐੱਸ.ਆਈ ਦਲਜੀਤ ਸਿੰਘ ਅਜਿਹੇ ਸਮੇਂ ਸਮਾਜ ਸੇਵਾ ਦੀ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਏ.ਐੱਸ.ਆਈ ਦਲਜੀਤ ਸਿੰਘ ਨੇ ਰੇਲਵੇ ਬਲਾਕ ਵਿੱਚ ਰਹਿ ਰਹੇ ਮਨਜੀਤ ਸਿੰਘ ਨਾਂਅ ਦੇ ਇੱਕ ਵਿਅਕਤੀ ਦੀ ਮਦਦ ਦੇ ਲਈ ਹੱਥ ਅੱਗੇ ਵਧਾਇਆ ਹੈ।
ਮਨਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ 300 ਰੁਪਏ ਉੱਤੇ ਦਿਹਾੜੀ ਕਰਦਾ ਹੈ। ਕਦੇ ਉਹ ਠੇਕੇ ਉੱਤੇ ਕੰਮ ਕਰਦਾ ਹੈ ਅਤੇ ਕਦੇ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਉਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੀ ਲੱਤ ਟੁੱਟ ਗਈ ਸੀ ਤੇ ਕੋਈ ਵੀ ਉਸ ਦੀ ਮਦਦ ਦੇ ਲਈ ਅੱਗੇ ਨਹੀਂ ਆ ਰਿਹਾ ਸੀ। ਫ਼ਿਰ ਉਸ ਦੀ ਘਰਵਾਲੀ ਨੇ ਉਸ ਦੀ ਵੀਡੀਓ ਰਿਕਾਰਡ ਕਰ ਕੇ ਨੈੱਟ ਉੱਤੇ ਪਾ ਦਿੱਤੀ, ਜਿਸ ਤੋਂ ਬਾਅਦ ਦਲਜੀਤ ਸਿੰਘ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਸਾਡੇ ਘਰ ਆ ਕੇ ਸਾਡੇ ਹਾਲਾਤ ਦੇਖੇ ਅਤੇ ਮੇਰਾ ਇਲਾਜ਼ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਨੂੰ ਰਾਸ਼ਨ ਦੇ ਲਈ ਵੀ ਪੈਸੇ ਵੀ ਦਿੱਤੇ।