ਅੰਮ੍ਰਿਤਸਰ: ਕੋਰੋਨਾ ਦੇ ਪ੍ਰਕੋਪ ਉੱਤੇ ਲਗਾਮ ਲਗਾਉਣ ਲਈ ਪੰਜਾਬ ਸਰਕਾਰ ਨੇ ਸੂਬੇ ਵਿੱਚ ਮਿੰਨੀ ਲੌਕਡਾਊਨ ਲਗਾਇਆ ਹੈ। ਇਸ ਮਿੰਨੀ ਲੌਕਡਾਊਨ ਨਾਲ ਗਰੀਬ ਵਰਗ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਗਰੀਬ ਵਰਗ ਨੂੰ ਇਸ ਸਥਿਤੀ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ।
ਮਿੰਨੀ ਲੌਕਡਾਊਨ ਵਿੱਚ ਗਰੀਬਾਂ ਨੂੰ ਦੋ ਵਕਤ ਦੀ ਰੋਟੀ ਦੇਣ ਲਈ ਪੰਜਾਬ ਸਰਕਾਰ ਨੇ ਫ੍ਰੀ ਭੋਜਨ ਸੇਵਾ ਸ਼ੁਰੂ ਕੀਤੀ ਹੈ। ਇਸ ਸੇਵਾ ਲਈ 112 ਅਤੇ 181 ਨੰਬਰ ਵੀ ਜਾਰੀ ਕੀਤਾ ਹੈ। ਜਿਸ ਨਾਲ ਗਰੀਬ ਤਬਕੇ ਦੇ ਲੋਕ ਸਪੰਰਕ ਕਰਕੇ ਆਪਣੇ ਦੀ ਖਾਣਾ ਮੰਗਵਾ ਸਕਦੇ ਹਨ।