ਚੰਡੀਗੜ੍ਹ : ਰਾਸ਼ਟਰੀ ਪੱਧਰ ਤੇ ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਸੋਸ਼ੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ) ਅਤੇ ਪੰਜਾਬ ਇਲੈਕਸ਼ਨ ਵਾਚ ਨੇ ਪੰਜਾਬ ਤੋਂ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਦੁਆਰਾ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨਾਂ ਦਾ ਅਧਿਐਨ ਕਰਕੇ ਦਿਲਚਸਪ ਤੱਥ ਤੇ ਅੰਕੜੇ ਸਾਹਮਣੇ ਲਿਆਂਦੇ ਹਨ।
ਰਿਪੋਰਟ ਮੁਤਾਬਕ :
- ਲੋਕ ਸਭਾ ਚੋਣਾਂ ਲੜ ਰਹੇ 278 ਉਮੀਦਵਾਰਾਂ ਚੋਂ 277 ਉਮੀਦਵਾਰਾਂ ਦੇ ਹਲਫੀਆ ਬਿਆਨਾਂ ਦਾ ਅਧਿਐਨ ਕੀਤਾ ਗਿਆ।
- 39(14%) ਉਮੀਦਵਾਰਾਂ ਨੇ ਮੰਨਿਆ ਕਿ ਉਹਨਾਂ ਤੇ ਅਪਰਾਧਿਕ ਮਾਮਲੇ ਦਰਜ ਹਨ।
- 29(10%) ‘ਤੇ ਬਹੁਤ ਹੀ ਗੰਭੀਰ ਦੋਸ਼ਾਂ ਵਾਲੇ ਮਾਮਲੇ ਦਰਜ ਹਨ।
- ਸ੍ਰੋਮਣੀ ਅਕਾਲੀ ਦਲ ਦੇ 10 ਚੋਂ 7,
- ਆਮ ਆਦਮੀ ਪਾਰਟੀ ਦੇ 13 ਚੋਂ 3,
- ਕਾਂਗਰਸ ਦੇ 13 ਚੋਂ 1 ਉਮੀਦਵਾਰਾਂ ਤੇ ਅਪਰਾਧਿਕ ਮਾਮਲੇ ਦਰਜ ਹਨ।
- ਬੀ.ਜੇ.ਪੀ. ਦੇ ਤਿੰਨ ਉਮੀਦਵਾਰਾਂ ਚੋਂ ਕਿਸੇ ਤੇ ਕੋਈ ਮੁਕੱਦਮਾ ਦਰਜ ਨਹੀਂ ਹੈ।
- ਪੰਜਾਬ ਏਕਤਾ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ 3-3 ਉਮੀਦਵਾਰਾਂ ਚੋਂ 1-1 ਤੇ ਅਪਰਾਧਿਕ ਮਾਮਲੇ ਦਰਜ ਹਨ।
- ਸੀ.ਪੀ.ਆਈ. ਦੇ 2 ਚੋਂ 1 ਉਮੀਦਵਾਰ ਤੇ ਅਪਰਾਧਿਕ ਮਾਮਲੇ ਦਰਜ ਹਨ।
ਕਰੋੜਪਤੀ ਉਮੀਦਵਾਰ
- ਕਾਂਗਰਸ, ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਾਨਤਾ ਪਾਰਟੀ ਦੇ ਸਾਰੇ ਦੇ ਸਾਰੇ ਉਮੀਦਵਾਰ ਕਰੋੜਪਤੀ ਹਨ।
- ਆਮ ਆਦਮੀ ਪਾਰਟੀ ਦੇ 13 ਚੋਂ 8, ਬੀਐੱਸਪੀ, ਪੰਜਾਬ ਏਕਤਾ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦੇ 3-3 ਉਮੀਦਵਾਰਾਂ ਚੋਂ 2-2 ਉਮੀਦਵਾਰ ਕਰੋੜਪਤੀ ਹਨ।
- ਦੇਣਦਾਰੀਆਂ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਸੰਨੀ ਦਿਓਲ ਆਉਂਦੇ ਹਨ।
- 277 ਉਮੀਦਵਾਰਾਂ ਚੋਂ 67 ਦੀ ਕਰੋੜਾਂ ਜਾਇਦਾਦ ਹੈ।