ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਸੁੰਦਰੀਕਰਣ ਲਈ ਪੰਜਾਬ ਸਰਕਾਰ ਹੋਈ ਪੱਬਾਂ ਭਾਰ - ਪੰਜਾਬ ਸਰਕਾਰ

15 ਕਰੋੜ ਦੀ ਲਾਗਤ ਨਾਲ ਹਾਲ ਬਾਜ਼ਾਰ ਤੋਂ ਟਾਊਨ ਹਾਲ ਤੱਕ ਦੇ ਸੁੰਦਰੀਕਰਣ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਕੈਬਿਨੇਟ ਮੰਤਰੀ ਓ ਪੀ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਹੈ।

ਓ ਪੀ ਸੋਨੀ

By

Published : Jul 28, 2019, 12:00 AM IST

ਅੰਮ੍ਰਿਤਸਰ: ਪੰਜਾਬ ਕੈਬਿਨੇਟ ਮੰਤਰੀ ਓ ਪੀ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ 15 ਕਰੋੜ ਦੀ ਲਾਗਤ ਨਾਲ ਹਾਲ ਬਾਜ਼ਾਰ ਤੋਂ ਟਾਊਨ ਹਾਲ ਤੱਕ ਦੇ ਸੁੰਦਰੀਕਰਣ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ 'ਤੇ ਤੰਜ ਕਸਦਿਆ ਕਿਹਾ ਕਿ ਅਕਾਲੀ ਸਰਕਾਰ ਦੇ ਹੁੰਦਿਆਂ ਹੀ ਹੈਰੀਟੇਜ ਸਟਰੀਟ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਉਸ ਸਰਕਾਰ ਵੱਲੋਂ ਉਸ ਦੇ ਸੁੰਦਰੀਕਰਣ ਲਈ ਕੋਈ ਕੰਮ ਨਹੀਂ ਕੀਤਾ ਗਿਆ।

ਓ ਪੀ ਸੋਨੀ

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 15 ਕਰੋੜ ਦੀ ਲਾਗਤ ਨਾਲ ਹਾਲ ਬਾਜ਼ਾਰ ਤੋਂ ਲੈ ਕੇ ਟਾਊਨ ਹਾਲ ਅਤੇ ਅੰਦਰ ਵਾਲੇ ਇਲਾਕਿਆਂ ਦਾ ਵੀ ਸੁੰਦਰੀਕਰਣ ਕੀਤਾ ਜਾਵੇਗਾ ਤਾਂ ਜੋ ਰੋਜ਼ਾਨਾ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਦਰਸ਼ਨ ਕਰਨ ਆ ਰਹੇ ਸ਼ਰਧਾਲੂਆਂ ਨੂੰ ਇੱਕ ਰੂਹਾਨੀਅਤ ਦਾ ਅਹਿਸਾਸ ਹੋ ਸਕੇ।

ਇਹ ਵੀ ਪੜ੍ਹੋ- ਦੀਨਾਨਗਰ ਅੱਤਵਾਦੀ ਹਮਲਾ: ਪੂਰੇ ਹੋਏ 4 ਸਾਲ, ਪੀੜਤਾਂ ਦੇ ਜਖ਼ਮ ਅਜੇ ਵੀ ਹਰੇ

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਸੁੰਦਰੀਕਰਣ ਲਈ ਪੰਜਾਬ ਸਰਕਾਰ ਨੇ ਰਫ਼ਤਾਰ ਫੜ੍ਹੀ ਹੋਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਦੇ ਸੁੰਦਰੀਕਰਣ ਲਈ ਫੰਡ ਵੀ ਜਾਰੀ ਕੀਤੇ ਜਾ ਰਹੇ ਹਨ। ਬੀਤੇ ਕੁੱਝ ਦਿਨਾਂ 'ਚ ਸਥਾਨਕ ਸਰਕਾਰਾਂ ਮੰਤਰੀ ਇਮਪਰੂਵਮੈਂਟ ਟਰੱਸਟ ਨੂੰ ਨਗਰ ਨਿਗਮ ਅੰਮ੍ਰਿਤਸਰ ਦੇ ਲੰਬਿਤ ਪਏ ਕਾਰਜਾਂ ਲਈ 50 ਕਰੋੜ ਰੁਪਏ ਰਿਲੀਜ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤਰ੍ਹਾਂ ਪੰਜਾਬ ਦੇ ਰਹੇ ਇੱਕ ਮੰਤਰੀ ਵੱਲੋਂ ਅੰਮ੍ਰਿਤਸਰ ਦੇ ਸੁੰਦਰੀਕਰਣ ਨੂੰ ਲੈ ਕੇ ਆਪੋ ਆਪਣੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ।

ABOUT THE AUTHOR

...view details