ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਦੀ ਸਿਆਸਤ ਭਖਦੀ ਜਾ ਰਹੀ ਹੈ। ਇੰਨ੍ਹਾਂ ਚੋਣਾਂ ਵਿੱਚ ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚਰਚਾ ਦਾ ਵਿਸ਼ਾ ਬਣਨ ਦਾ ਕਾਰਨ ਪੰਜਾਬ ਦੇ ਦੋ ਦਿੱਗਜ਼ ਲੀਡਰ ਆਹਮੋ-ਸਾਹਮਣੇ ਹਨ।
ਇਸ ਚੋਣ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ (Navjot Singh Sidhu and Bikram Majithia) ਦਾ ਸਿਆਸੀ ਵੱਕਾਰ ਦਾਅ ਤੇ ਲੱਗਿਆ ਹੋਇਆ ਹੈ। ਸਿਆਸੀ ਸਾਖ ਨੂੰ ਬਚਾਉਣ ਦੇ ਲਈ ਦੋਵਾਂ ਹੀ ਪਾਰਟੀਆਂ ਦੇ ਪਰਿਵਾਰਿਕ ਮੈਂਬਰ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਇਸ ਚੋਣ ਪ੍ਰਚਾਰ ਵਿੱਚ ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕਾ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਇਸ ਚੋਣ ਪ੍ਰਚਾਰ ਦੌਰਾਨ ਰਾਬੀਆ ਸਿੱਧੂ ਨੇ ਬਿਕਰਮ ਮਜੀਠੀਆ ਜੰਮਕੇ ਨਿਸ਼ਾਨੇ ਸਾਧੇ ਹਨ।
ਸਿੱਧੂ-ਮਜੀਠੀਆ ਨੂੰ ਲੈਕੇ ਪੰਜਾਬ ਦੇ ਲੋਕਾਂ ਨੂੰ ਕੀਤਾ ਸਵਾਲ
ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸਵਾਲ ਪੁੱਛੋ ਕਿ ਕੰਪੈਰੀਜ਼ਨ ਕਿਸਦਾ ਕਿਸਦੇ ਨਾਲ ਹੈ ਉੱਥੇ ਹੀ ਉਨ੍ਹਾਂ ਕਿਹਾ ਕਿ ਮੇਰੇ ਪਾਪਾ ਕਿੱਥੇ ਹੈ ਤੇ ਦੂਜਾ ਬੰਦਾ ਕਿੱਥੇ ਹੈ। ਰਾਬੀਆ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਸਵਾਲ ਕਰਦੇ ਕਿਹਾ ਹੈ ਕਿ ਕੀ ਲੋਕਾਂ ਨੇ ਆਪਣੇ ਬੱਚਿਆਂ ਨੂੰ ਡਰੱਗਜ਼ ਵਿੱਚ ਪਹੁੰਚਾਣਾ ਹੈ ਜਾਂ ਫਿਰ ਚੰਗੀ ਸਿੱਖਿਆ ਤੇ ਨੌਕਰੀ ਦੇਣੀ ਹੈ।
ਸਿੱਧੂ ਖਿਲਾਫ਼ ਖੜ੍ਹੇ ਹੁੰਦੇ ਸਵਾਲਾਂ ’ਤੇ ਬੋਲੀ ਰਾਬੀਆ ਸਿੱਧੂ
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਰੇ ਪਾਪਾ ਨੂੰ ਨਿਸ਼ਾਨੇ ’ਤੇ ਲੈ ਕੇ ਜਾਣਾ ਹੀ ਜਾਣਾ ਇੰਨ੍ਹਾਂ ਨੇ ਕਿਉਂਕਿ ਜਿਹੜਾ ਬੰਦਾ ਸੱਚਾਈ ਦੇ ਰਸਤੇ ਖੜ੍ਹਦਾ ਹੈ ਉਸਨੂੰ ਸਮੱਸਿਆਵਾਂ ਆਉਂਦੀਆਂ ਹੀ ਆਉਂਦੀਆਂ ਹਨ। ਰਾਬੀਆ ਨੇ ਕਿਹਾ ਜੋ ਬੇਈਮਾਨ ਹੁੰਦਾ ਹੈ ਉਸ ਅੱਗੇ ਕੋਈ ਸਮੱਸਿਆ ਨਹੀਂ ਆਉਂਦੀ।