ਪੰਜਾਬ

punjab

By

Published : Feb 1, 2022, 7:03 PM IST

ETV Bharat / state

ਮਜੀਠੀਆ ਨੇ ਨਵਜੋਤ ਸਿੱਧੂ ਨਾਲ ਕੱਢ ਲਿਆਂਦੀਆਂ ਆਪਣੀਆਂ ਪੁਰਾਣੀਆਂ ਤਸਵੀਰਾਂ, ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ

ਸੂਬੇ ਵਿੱਚ ਪੰਜਾਬ ਵਿਧਾਨਸਭਾ ਚੋਣਾਂ (Punjab Assembly Elections) ਨੂੰ ਲੈਕੇ ਸਿਆਸਤ ਗਰਮਾ ਚੁੱਕੀ ਹੈ। ਬਿਕਰਮ ਮਜੀਠੀਆ ਨੇ ਇੱਕ ਵਾਰ ਫੇਰ ਨਵਜੋਤ ਸਿੱਧੂ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਸਿੱਧੂ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਦਿਖਾਉਂਦਿਆਂ ਤੰਜ਼ ਕਸਦਿਆਂ ਕਿਹਾ ਹੈ ਕਿ ਉਹ ਸਿੱਧੂ ਨੂੰ ਹੱਸਣਾ ਸਿਖਾਉਣਗੇ। ਨਾਲ ਹੀ ਉਨ੍ਹਾਂ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਮਜੀਠਾ ਹਲਕੇ ਤੋਂ ਉਨ੍ਹਾਂ ਦੀ ਪਤਨੀ ਗਿਨੀਵ ਕੌਰ ਚੋਣ ਲੜਨਗੇ।

ਮਜੀਠੀਆ ਦਾ ਨਵਜੋਤ ਸਿੱਧੂ ’ਤੇ ਤਿੱਖਾ ਹਮਲਾ
ਮਜੀਠੀਆ ਦਾ ਨਵਜੋਤ ਸਿੱਧੂ ’ਤੇ ਤਿੱਖਾ ਹਮਲਾ

ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸਤ ਭਖ ਚੁੱਕੀ ਹੈ। ਅੰਮ੍ਰਿਤਸਰ ਵਿਧਾਨਸਭਾ ਹਲਕਾ ਪੂਰਬੀ ਸੂਬੇ ਦੇ ਸਭ ਤੋਂ ਵੱਧ ਹੌਟ ਸੀਟ ਬਣੀ ਹੋਈ ਹੈ। ਇਸ ਹਲਕੇ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਆਹਮੋ-ਸਾਹਮਣੇ ਹਨ।

ਮਜੀਠੀਆ ਦਾ ਨਵਜੋਤ ਸਿੱਧੂ ’ਤੇ ਤਿੱਖਾ ਹਮਲਾ

ਪੂਰੇ ਸੂਬੇ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ ਇਸ ਸੀਟ ਉੱਤੇ ਲੱਗੀਆਂ ਹੋਈਆਂ ਹਨ ਕਿਉਂਕਿ ਇਸ ਤੇ ਪੰਜਾਬ ਦੀ ਸਿਆਸਤ ਦੇ ਦੋ ਦਿੱਗਜ਼ ਆਹਣੇ ਸਾਹਮਣੇ ਹਨ। ਇਸ ਸੀਟ ਇਸ ਕਰਕੇ ਵੀ ਚਰਚਿਤ ਬਣੀ ਹੋਈ ਹੈ ਕਿਉਂਕਿ ਇਸ ਸੀਟ ਦੇ ਨਾਲ ਦੋਵਾਂ ਆਗੂਆਂ ਦਾ ਸਿਆਸੀ ਜੀਵਨ ਵੀ ਟਿਕਿਆ ਹੋਇਆ ਹਨ ਇਸਦੇ ਚੱਲਦੇ ਹੀ ਦੋਵਾਂ ਆਗੂਆਂ ਵੱਲੋਂ ਸੀਟ ਤੇ ਜਿੱਤ ਹਾਸਿਲ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ।

ਪੰਜਾਬ ਚੋਣਾਂ ਨੂੰ ਲੈਕੇ ਅੰਮ੍ਰਿਤਸਰ ਚ ਬਿਕਰਮ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕਰ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਇਸ ਦੌਰਾਨ ਮਜੀਠੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਨਾਲ ਬੈਠੇ ਮਜੀਠਾ ਹਲਕੇ ਦੇ ਨਿਵਾਸੀਆਂ ਦੀ ਇਜਾਜ਼ਤ ਲੈ ਕੇ ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕਾ ਤੋਂ ਚੋਣ ਲੜਨ ਦਾ ਫੈਸਲਾ ਲਿਆ ਗਿਆ ਹੈ। ਮਜੀਠੀਆ ਨੇ ਸਪੱਸ਼ਟ ਕੀਤਾ ਹੈ ਕਿ ਮਜੀਠਾ ਹਲਕੇ ਤੋਂ ਉਨ੍ਹਾਂ ਦੇ ਪਤਨੀ ਗਿਨੀਵ ਕੌਰ ਚੋਣ ਲੜਨਗੇ।

ਇਸ ਦੌਰਾਨ ਮਜੀਠੀਆ ਨੇ ਨਵਜੋਤ ਸਿੱਧੂ ’ਤੇ ਤੰਜ਼ ਕਸਦਿਆਂ ਕਿਹਾ ਕਿ ਉਹ ਸਿੱਧੂ ਨੂੰ ਹੱਸਣਾ ਸਿਖਾਉਣਗੇ। ਇਸ ਮੌਕੇ ਮਜੀਠੀਆ ਵੱਲੋਂ ਨਵਜੋਤ ਸਿੱਧੂ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਹੁਣ ਦਿੱਲੀ ਜਾਵੇਗਾ ਤੇ ਸੋਨੀਆ ਤੋਂ ਆਪਣੇ ਆਪ ਨੂੰ ਸੀਐਮ ਚਿਹਰਾ ਐਲਾਨਣ ਦੀ ਮੰਗ ਕਰੇਗਾ। ਇਸਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਕਰਕੇ ਜੇ ਨਵਜੋਤ ਸਿੱਧੂ ਨੂੰ ਸੀਐਮ ਚਿਹਰਾ ਬਣਾਇਆ ਜਾਂਦਾ ਹੈ ਤਾਂ ਵਧੀਆ ਗੱਲ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਨੂੰ ਚਿਹਰਾ ਹੀ ਬਣਾਇਆ ਜਾ ਸਕਦਾ ਹੈ ਪਰ ਉਨ੍ਹਾਂ ਕੁਰਸੀ ਨਹੀਂ ਮਿਲਣੀ।

ਇਹ ਵੀ ਪੜ੍ਹੋ:ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ 'ਤੇ ਪਾਬੰਦੀ

ABOUT THE AUTHOR

...view details