ਅੰਮ੍ਰਿਤਸਰ-ਦਿੱਲੀ ਰੇਲਵੇ ਮਾਰਗ 'ਤੇ ਪ੍ਰਦਰਸ਼ਨ ਕਰਨ ਵਿਰੁੱਧ ਪਾਈ ਪਟੀਸ਼ਨ 'ਤੇ ਸੁਣਵਾਈ ਮੌਕੇ ਜੱਜ ਦੇ ਸਮਝਾਉਣ ਤੋਂ ਬਾਅਦ ਕਿਸਾਨਾਂ ਨੇ ਟ੍ਰੈਕ ਖ਼ਾਲੀ ਕਰਨ 'ਤੇ ਸਹਿਮਤੀ ਪ੍ਰਗਟਾਈ
ਅਦਾਲਤ ਨੇ ਪੇਸ਼ ਹੋਏ ਕਿਸਾਨ ਆਗੂਆਂ ਨੂੰ ਕਿਹਾ ਕਿ ਸਭ ਤੋਂ ਪਹਿਲਾ ਰੇਲਵੇ ਲਾਈਨ ਨੂੰ ਖ਼ਾਲੀ ਕੀਤਾ ਜਾਵੇ। ਕਿਉਂਕਿ ਸਰਹੱਦੀ ਇਲਾਕਿਆਂ 'ਤੇ ਜਿਸ ਤਰ੍ਹਾਂ ਦੇ ਹਾਲਾਤ ਹਨ ਉਸੇ ਦੌਰਾਨ ਤੁਹਾਡੇ ਪ੍ਰਦਰਸ਼ਨਾਂ ਕਰਕੇ ਦੇਸ਼ ਵਿੱਚ ਸਪਲਾਈ ਲਾਇਨ ਪ੍ਰਭਾਵਿਤ ਹੋ ਰਹੀ ਹੈ। ਕੋਰਟ ਨੇ ਕਿਹਾ ਕਿ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਦੇਸ਼ ਪਹਿਲਾਂ ਹੈ ਅਤੇ ਤੁਹਾਡੀ ਮੰਗ ਬਾਅਦ ਵਿੱਚ ਹੈ।
ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ-ਦਿੱਲੀ ਰੇਲ ਮਾਰਗ 'ਤੇ ਪ੍ਰਦਰਸ਼ਨ ਕਰਨ ਵਿਰੁੱਧ ਪਾਈ ਗਈ ਪਟੀਸ਼ਨ 'ਤੇ ਸੁਣਵਾਈ ਦੌਰਾਨ ਹਾਈ ਕੋਰਟ ਦੇ ਮੁੱਖ ਜੱਜ ਦੇ ਸਮਝਾਉਣ ਤੋਂ ਬਾਅਦ ਕਿਸਾਨਾਂ ਨੇ ਟ੍ਰੈਕ ਖਾਲੀ ਕਰਨ ਲਈ ਸਹਿਮਤੀ ਪ੍ਰਗਟਾਈ। ਕੋਰਟ ਨੇ ਕਿਹਾ ਉਹ ਹੁਣ ਖ਼ੁਦ ਇਸ ਮਾਮਲੇ ਨੂੰ ਦੇਖੇਗਾ। ਕੋਰਟ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਆਪਣਾ ਮੰਗ ਪੱਤਰ ਕੱਲ੍ਹ ਤੱਕ ਜਮ੍ਹਾ ਕਰਵਾਉਣ ਅਤੇ ਇਸ ਦੀ ਇੱਕ ਕਾਪੀ ਏ.ਜੀ ਪੰਜਾਬ ਨੂੰ ਵੀ ਦੇਣ। ਪੰਜਾਬ ਸਰਕਾਰ 19 ਮਾਰਚ ਤੱਕ ਦੱਸੇ ਕਿ ਕਿਸਾਨਾਂ ਦੀ ਕਿਹੜੀ ਮੰਗ ਪੂਰੀ ਹੋ ਸਕਦੀ ਹੈ ਕਿਹੜੀ ਨਹੀਂ। ਜਿਹੜੀ ਨਹੀਂ ਪੂਰੀ ਹੋ ਸਕਦੀ ਓਹ ਕਿਉਂ?