ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਹੋਲੀ ਸਿਟੀ ਵਿਚ ਬੀਤੇ ਦਿਨੀ ਹੋਈ ਪੈਟਰੋਲ ਪੰਪ ਮਾਲਿਕ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਨੂੰ ਲੈ ਕੇ ਕਲੋਨੀ ਵਾਸੀਆਂ ਵੱਲੋ ਪ੍ਰਸ਼ਾਸ਼ਨ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਕਲੋਨੀ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦੇਣ ਦੀ ਗੱਲ ਕਹਿ ਹੈ। ਇਸ ਸੰਬਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਹੋਲੀ ਸਿਟੀ ਵਾਸੀਆਂ ਨੇ ਦੱਸਿਆ ਕਿ ਕਾਤਲਾਂ ਵੱਲੋ ਸੱਤ ਕਿਲੋਮੀਟਰ ਦੀ ਦੂਰੀ ਵਿਚ ਅਸੁਰੱਖਿਤ ਹੋਲੀ ਸਿਟੀ ਨੂੰ ਸਬ ਤੋ ਜ਼ਿਆਦਾ ਕਤਲ ਕਰਨ ਲਈ ਉਚਿਤ ਸਥਾਨ ਸਮਝ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸਦੇ ਚਲਦੇ ਉਹਨਾ ਨੂੰ ਪਤਾ ਸੀ ਕਿ ਹੋਲੀ ਸਿਟੀ ਵਿਚ ਨਾ ਤਾਂ ਕੈਮਰੇ ਹਨ ਅਤੇ ਨਾਂ ਹੀ ਸੁਰੱਖਿਆ ਗਾਰਡ ਹਨ। ਉਹਨਾ ਬੜੀ ਅਸਾਨੀ ਨਾਲ ਪੈਟਰੋਲ ਪੰਪ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।