ਅੰਮ੍ਰਿਤਸਰ :ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀ ਉਹਨਾਂ ਵੱਲੋਂ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਪਟਿਆਲਾ ਜੇਲ੍ਹ ਵਿੱਚ ਮੁਲਾਕਾਤ ਕੀਤੀ ਗਈ ਸੀ, ਜਿਸ ਵਿੱਚ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਕਿ ਉਹ 5 ਦਸੰਬਰ ਤੋਂ ਭੁੱਖ ਹੜਤਾਲ ਰੱਖਣ ਜਾ ਰਹੇ ਹੈ। ਇਸਨੂੰ ਦੇਖਦੇ ਹੋਏ ਲਗਾਤਾਰ ਹੀ ਅੰਤ੍ਰਿਮ ਕਮੇਟੀ ਦੀ ਮੀਟਿੰਗ ਕੀਤੀ ਗਈ ਅਤੇ ਅੱਠ ਮੈਂਬਰੀ ਕਮੇਟੀ ਦੀ ਵੀ ਮੀਟਿੰਗ ਹੋਈ।
ਰਾਜੋਆਣਾ ਨੂੰ ਕੀਤੀ ਅਪੀਲ :ਉਹਨਾਂ ਕਿਹਾ ਕਿ ਉਹ ਫਿਲਹਾਲ ਬਲਵੰਤ ਸਿੰਘ ਰਾਜੋਵਾਣਾ ਨੂੰ ਵੀ ਅਪੀਲ ਕਰਦੇ ਹਨ ਕਿ ਉਹ 5 ਦਸੰਬਰ ਨੂੰ ਭੁੱਖ ਹੜਤਾਲ ਨਾ ਰੱਖਣ। ਉਹਨਾਂ ਕਿਹਾ ਕਿ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 26 ਲੱਖ ਪਰਫੋਰਮੇ ਭਰੇ ਗਏ ਹਨ, ਉਹਨਾਂ ਪਰਫੋਰਮਿਆਂ ਨੂੰ ਲੈ ਕੇ ਐਸਜੀਪੀਸੀ 20 ਦਸੰਬਰ ਨੂੰ ਦਿੱਲੀ ਵਿਖੇ ਵੱਡੇ ਪੱਧਰ ਦੇ ਇਕੱਠ ਕਰਕੇ ਦੇਸ਼ ਦੇ ਰਾਸ਼ਟਰਪਤੀ ਨੂੰ ਉਹ ਪਰਫੋਰਮੇ ਦੇਵੇਗੀ। ਇਸ ਦੌਰਾਨ ਐਸਜੀਪੀਸੀ ਪ੍ਰਧਾਨ ਨੇ ਵੱਖ ਵੱਖ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਮਹਾਂਪੁਰਸ਼ਾਂ ਅਤੇ ਨਿਰਮਲ ਸੰਪਰਦਾਵਾਂ, ਨਾਨਕਸਰ ਸੰਪਰਦਾਵਾਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪੂਰੇ ਦੇਸ਼ ਵਿੱਚੋਂ ਵੱਡਾ ਇਕੱਠ ਕਰਕੇ ਦਿੱਲੀ ਪਹੁੰਚਣ ਅਤੇ ਧਰਨੇ ਵਿੱਚ ਸ਼ਾਮਿਲ ਹੋਣ।