ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਅੰਮ੍ਰਿਤਸਰ:ਜਿੱਥੇ ਇੱਕ ਪਾਸੇ ਪੂਰਾ ਸ਼ਹਿਰ ਸ਼ਨੀਵਾਰ ਨੂੰ ਮਹਾ ਸ਼ਿਵਰਾਤਰੀ ਦਾ ਤਿਉਹਾਰ ਮਨਾ ਰਿਹਾ ਸੀ। ਉੱਥੇ ਹੀ ਦੂਸਰੇ ਪਾਸੇ ਅੰਮ੍ਰਿਤਸਰ ਬਟਾਲਾ ਰੋਡ ਉੱਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿੱਚ ਮਰੀਜ਼ ਦੀ ਮੌਤ ਤੋਂ ਬਾਅਦ ਮ੍ਰਿਤਕ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਜਮ ਕੇ ਹੰਗਾਮਾ ਕੀਤਾ ਗਿਆ ਅਤੇ ਹਸਪਤਾਲ ਦੇ ਬਾਹਰ ਰੋਡ ਜਾਮ ਕਰਕੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਡਾਕਟਰਾਂ ਦੀ ਅਣਗਹਿਲੀ ਕਰਕੇ ਮਰੀਜ਼ ਦੀ ਮੌਤ:-ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨ ਕਰ ਰਹੇ ਇਕ ਨੌਜਵਾਨ ਨੇ ਦੱਸਿਆ ਕਿ ਉਸ ਦੇ ਮਾਤਾ ਦਾ ਨਾਮ ਸੁਮਨ ਰਾਣੀ ਹੈ। ਜਿਸਨੂੰ ਕਿ ਸਾਹ ਲੈਣ ਵਿਚ ਦਿੱਕਤ ਆ ਰਹੀ ਸੀ ਤਾਂ ਉਸਨੂੰ ਬਟਾਲਾ ਰੋਡ ਸਥਿਤ ਇਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਕਿ ਡਾਕਟਰਾਂ ਦੀ ਅਣਗਹਿਲੀ ਕਰਕੇ ਉਹਨਾਂ ਦਾ ਮਰੀਜ਼ ਦੀ ਮੌਤ ਹੋ ਗਈ।
ਪਰਿਵਾਰ ਵੱਲੋਂ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ:-ਇਸ ਦੌਰਾਨ ਹੀ ਮ੍ਰਿਤਕ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ ਡਾਕਟਰਾਂ ਤੋਂ ਇਲਾਜ ਦੌਰਾਨ ਇਲਾਜ ਦੀਆਂ ਰਿਪੋਰਟਾਂ ਅਤੇ ਸੀਡੀ ਵੀ ਮੰਗੀ ਮੌਕੇ ਉੱਤੇ ਸੀਡੀ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਵਿੱਚ ਡਾਕਟਰਾਂ ਨੇ ਮਰੀਜ਼ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਵੱਲੋਂ ਹੁਣ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਹਸਪਤਾਲ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ।
ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇਗਾ, ਪੁਲਿਸ:-ਦੂਜੇ ਪਾਸੇ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਦੀ ਸੂਚਨਾ ਮਿਲੀ ਸੀ ਅਤੇ ਹੁਣ ਉਹ ਮੌਕੇ ਉੱਤੇ ਪਹੁੰਚੇ ਹਨ। ਫਿਲਹਾਲ ਪ੍ਰਦਰਸ਼ਨਕਾਰੀਆਂ ਦੇ ਬਿਆਨ ਲੈ ਰਹੇ ਹਨ ਅਤੇ ਜਾਂਚ ਕੀਤੀ ਜਾਵੇਗੀ। ਜੇਕਰ ਇਸ ਮਾਮਲੇ ਵਿੱਚ ਡਾਕਟਰਾਂ ਦੀ ਅਣਗਹਿਲੀ ਹੋਈ ਤਾਂ ਪਰਿਵਾਰ ਨੂੰ ਇਨਸਾਫ਼ ਜ਼ਰੂਰ ਦਵਾਇਆ ਜਾਵੇਗਾ।
ਮਰੀਜ਼ ਨੂੰ ਦਿਲ ਦਾ ਦੌਰਾ ਪਿਆ ਸੀ:-ਇਸ ਸਾਰੇ ਮਾਮਲੇ ਉੱਤੇ ਜਦ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਕੀਤੀ ਤਾਂ ਡਾਕਟਰਾਂ ਨੇ ਦੱਸਿਆ ਕਿ ਜਦੋਂ ਮਰੀਜ਼ ਉਹਨਾਂ ਦੇ ਹਸਪਤਾਲ ਵਿੱਚ ਆਇਆ 'ਤੇ ਰਾਤ 1 ਵਜੇ ਤੋਂ ਬਾਅਦ ਦਾ ਸਮਾਂ ਸੀ ਅਤੇ ਮਰੀਜ਼ ਨੂੰ ਦਿਲ ਦਾ ਦੌਰਾ ਪਿਆ ਸੀ। ਡਾਕਟਰਾਂ ਨੇ ਕਿਹਾ ਮਰੀਜ਼ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀ ਅਤੇ ਉਸ ਨੂੰ ਦੇਖਦੇ ਹੋਏ ਹੀ ਪਰਿਵਾਰ ਨਾਲ ਗੱਲਬਾਤ ਕਰਕੇ ਮਰੀਜ਼ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ।
ਹਸਪਤਾਲ ਪ੍ਰਸ਼ਾਸਨ ਦੀ ਕੋਈ ਗਲਤੀ ਨਹੀਂ:-ਡਾਕਟਰਾਂ ਨੇ ਕਿਹਾ ਇਲਾਜ ਦੌਰਾਨ ਮਰੀਜ਼ ਦੀ ਮੌਤ ਹੋਈ ਹੈ, ਇਸ ਵਿੱਚ ਹਸਪਤਾਲ ਪ੍ਰਸ਼ਾਸਨ ਦੀ ਕੋਈ ਗਲਤੀ ਨਹੀਂ ਹੈ। ਜਦੋਂ ਮਰੀਜ਼ ਉਹਨਾਂ ਕੋਲ ਆਇਆ ਸੀ, ਉਦੋਂ ਹੀ ਮਰੀਜ਼ ਦੀ 80 ਤੋਂ 90 ਪ੍ਰਤੀਸ਼ਤ ਦਿਲ ਦੀਆਂ ਨਾੜਾਂ ਬਲੋਕ ਹੋ ਚੁੱਕੀਆਂ ਸਨ। ਡਾਕਟਰਾਂ ਵੱਲੋਂ ਪੂਰੀ ਕੋਸ਼ਿਸ਼ ਉਸ ਮਰੀਜ਼ ਨੂੰ ਬਚਾਉਣ ਦੀ ਕੀਤੀ ਗਈ। ਉਹਨਾਂ ਕਿਹਾ ਕਿ ਮਰੀਜ਼ ਦਾ ਬੀਮਾ ਵੀ ਹੋਇਆ ਹੈ ਅਤੇ ਇਸ ਦੇ ਇਲਾਜ ਦੇ ਪੈਸੇ ਵੀ ਬੀਮਾ ਕੰਪਨੀ ਵੱਲੋਂ ਹੀ ਦਿੱਤੇ ਜਾਣੇ ਹਨ। ਪਰ ਫਿਰ ਵੀ ਪਰਿਵਾਰ ਵੱਲੋਂ ਬਿਨਾਂ ਕਿਸੇ ਗੱਲ ਤੋਂ ਹਸਪਤਾਲ ਉੱਤੇ ਦਬਾਅ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ:-Barnala news: ਖ਼ੂਨੀ ਕੱਟ ਨੂੰ ਲੈ ਕੇ ਭੜਕੇ ਕਿਸਾਨ, ਨਾਅਰੇਬਾਜ਼ੀ ਕਰਦਿਆਂ ਸੰਘਰਸ਼ ਵਿੱਢਣ ਦੀ ਦੇ ਦਿੱਤੀ ਵੱਡੀ ਚੇਤਾਵਨੀ