ਪੰਜਾਬ

punjab

ETV Bharat / state

ਕੋਵਿਡ ਸੈਂਟਰ ਬੰਦ ਹੋਣ ਕਾਰਨ ਬੇਰੁ਼ਜ਼ਗਾਰ ਹੋਏ ਵਲੰਟੀਅਰਾਂ ਵੱਲੋਂ ਪ੍ਰਦਰਸ਼ਨ, ਰੁਜ਼ਗਾਰ ਦੀ ਮੰਗ - ਪੰਜਾਬ ਸਰਕਾਰ

ਪੰਜਾਬ ਸਰਕਾਰ ਵੱਲੋਂ ਕੋਵਿਡ ਸੈਂਟਰ ਬੰਦ ਕਰਨ ਉਪਰੰਤ ਇਨ੍ਹਾਂ ਸੈਂਟਰਾਂ ਵਿੱਚ ਸੇਵਾਵਾਂ ਨਿਭਾਅ ਰਹੇ ਵਲੰਟੀਅਰਾਂ ਵੱਲੋਂ ਸ਼ਹਿਰ ਵਿੱਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ। ਵਲੰਟੀਅਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ।

ਕੋਵਿਡ ਸੈਂਟਰ ਬੰਦ ਹੋਣ ਕਾਰਨ ਬੇਰੁ਼ਜ਼ਗਾਰ ਹੋਏ ਵਲੰਟੀਅਰਾਂ ਵੱਲੋਂ ਪ੍ਰਦਰਸ਼ਨ
ਕੋਵਿਡ ਸੈਂਟਰ ਬੰਦ ਹੋਣ ਕਾਰਨ ਬੇਰੁ਼ਜ਼ਗਾਰ ਹੋਏ ਵਲੰਟੀਅਰਾਂ ਵੱਲੋਂ ਪ੍ਰਦਰਸ਼ਨ

By

Published : Oct 10, 2020, 7:20 PM IST

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਨਿਭਾਉਣ ਲਈ ਜਿਹੜੇ ਵਲੰਟੀਅਰਾਂ ਨੂੰ ਨੌਕਰੀ 'ਤੇ ਰੱਖਿਆ ਗਿਆ ਸੀ, ਪਰ ਪੰਜਾਬ ਸਰਕਾਰ ਵੱਲੋਂ ਹੁਣ ਕੋਵਿਡ ਸੈਂਟਰ ਬੰਦ ਕਰਨ ਉਪਰੰਤ ਵਲੰਟੀਅਰ ਸੜਕਾਂ 'ਤੇ ਉਤਰ ਆਏ ਹਨ। ਸ਼ਨੀਵਾਰ ਨੂੰ ਸ਼ਹਿਰ ਵਿੱਚ ਵਲੰਟੀਅਰਾਂ ਵੱਲੋਂ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਕੀਤੀ ਗਈ।

ਕੋਵਿਡ ਸੈਂਟਰ ਬੰਦ ਹੋਣ ਕਾਰਨ ਬੇਰੁ਼ਜ਼ਗਾਰ ਹੋਏ ਵਲੰਟੀਅਰਾਂ ਵੱਲੋਂ ਪ੍ਰਦਰਸ਼ਨ

ਗੱਲਬਾਤ ਦੌਰਾਨ ਪ੍ਰਦਰਸ਼ਨ ਕਰ ਰਹੇ ਵਲੰਟੀਅਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੌਰਾਨ ਨੌਕਰੀ 'ਤੇ ਰੱਖਿਆ, ਜਿਸ ਵਿੱਚ ਉਨ੍ਹਾਂ ਨੇ ਆਪਣੇ ਵੱਲੋਂ ਪੂਰੀ ਲਗਨ ਨਾਲ ਮੁਸ਼ਕਿਲ ਸਮੇਂ ਵਿੱਚ ਸਰਕਾਰ ਅਤੇ ਲੋਕਾਂ ਦਾ ਸਾਥ ਦਿੱਤਾ। ਆਪਣੀ ਜਾਨ 'ਤੇ ਖੇਡ ਕੇ ਡਿਊਟੀ ਨਿਭਾਈ ਪਰ ਸਰਕਾਰ ਨੇ ਇਕਦਮ ਨੌਕਰੀ ਤੋਂ ਜਵਾਬ ਦੇ ਦਿੱਤਾ ਹੈ।

ਵਲੰਟੀਅਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਔਖੀ ਘੜੀ ਕੱਢ ਕੇ ਸਾਨੂੰ ਸੜਕਾਂ 'ਤੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿਨ-ਰਾਤ 5 ਮਹੀਨੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਡਿਊਟੀ ਕਰਦੇ ਰਹੇ ਹਨ, ਜਿੱਥੇ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦਾ ਇਲਾਜ਼ ਹੁੰਦਾ ਸੀ ਤੇ ਹੁਣ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਾਲੇ ਵੀ ਨਹੀਂ ਰੱਖ ਰਹੇ।

ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਬਾਬਾ ਫ਼ਰੀਦ ਯੂਨੀਵਰਸਿਟੀ ਵਿੱਚ ਆਸਾਮੀਆਂ ਕੱਢੀਆਂ ਗਈਆਂ ਹਨ, ਉਨ੍ਹਾਂ ਵਿੱਚ ਪਹਿਲ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣ।

ABOUT THE AUTHOR

...view details