ਪੰਜਾਬ

punjab

ETV Bharat / state

ਜਲ੍ਹਿਆਂਵਾਲਾ ਬਾਗ ਦੇ ਉਦਘਾਟਨ ਤੋਂ ਪਹਿਲਾਂ ਰੋਸ ! - ਅਮਰਬੀਰ ਸਿੰਘ ਢੋਟ

ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦੇ ਉਦਘਾਟਨ ਤੋਂ ਪਹਿਲਾਂ ਕੰਬੋਜ ਬਰਾਦਰੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ‘ਤੇ ਸ਼ਹੀਦ ਉਧਮ ਸਿੰਘ ਦੇ ਬੁੱਤ ਦਾ ਅਪਮਾਨ ਕਰਨ ਦੇ ਇਲਜ਼ਾਮ ਲਗਾਏ ਹਨ।

ਜਲ੍ਹਿਆਂਵਾਲਾ ਬਾਗ ਦੇ ਉਦਘਾਟਨ ਤੋਂ ਪਹਿਲਾਂ ਵਿਰੋਧ
ਜਲ੍ਹਿਆਂਵਾਲਾ ਬਾਗ ਦੇ ਉਦਘਾਟਨ ਤੋਂ ਪਹਿਲਾਂ ਵਿਰੋਧ

By

Published : Aug 28, 2021, 12:59 PM IST

ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਜਿੱਥੇ ਹਰ ਵਰਗ ਦੇ ਮਨ ਵਿੱਚ ਖੁਸ਼ੀ ਦਾ ਮਾਹੌਲ ਹੈ। ਉੱਥੇ ਹੀ ਕੰਬੋਜ ਬਰਾਦਰੀ ਵੱਲੋਂ ਰੋਸ ਪ੍ਰਗਟ ਕੀਤਾ ਦਾ ਰਿਹਾ ਹੈ। ਇਸ ਬਰਾਦਰੀ ਦਾ ਕਹਿਣਾ ਹੈ, ਕਿ ਇੱਕ ਪਾਸੇ ਦਾ ਕੇਂਦਰ ਸਰਕਾਰ ਨੇ 20 ਕਰੋੜ ਦੀ ਲਾਗਤ ਨਾਲ ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਕਰਾਵਇਆ ਹੈ, ਪਰ ਦੂਜੇ ਪਾਸੇ ਸ਼ਹੀਦ ਉਧਮ ਸਿੰਘ ਦੇ ਬੁੱਤ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ।

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ, ਕਿ ਸਰਕਾਰ ਭਾਵੇ ਕਰੋੜਾ ਰੁਪਏ ਲਗਾ ਕੇ ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਕਰਨ ਵਿੱਚ ਮਸ਼ਰੂਫ ਹੈ, ਪਰ ਸ਼ਹੀਦ ਉਧਮ ਸਿੰਘ ਦੇ ਬੁੱਤ ‘ਤੇ ਪਈ ਧੁੜ ਮਿੱਟੀ ਕਿਸੇ ਵੱਲੋਂ ਵੀ ਹਟਾਈ ਨਹੀਂ ਗਈ ਹੈ। ਜਿਸ ਦੇ ਚੱਲਦੇ ਅੱਜ ਕਬੰਜੋ ਬਰਾਦਰੀ ਆਗੂਆਂ ਵੱਲੋਂ ਇਸ ਮਹਾਨ ਸ਼ਹੀਦ ਦੀ ਪ੍ਰਤਿਭਾ ਦੀ ਸਾਫ਼-ਸਫਾਈ ਕੀਤੀ ਗਈ ਹੈ।

ਜਲ੍ਹਿਆਂਵਾਲਾ ਬਾਗ ਦੇ ਉਦਘਾਟਨ ਤੋਂ ਪਹਿਲਾਂ ਵਿਰੋਧ

ਇਸ ਮੌਕੇ ਉਨ੍ਹਾਂ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸ਼ਵੇਤ ਮਲਿਕ ‘ਤੇ ਸ਼ਹੀਦਾ ਦਾ ਅਪਮਾਨ ਕਰਨ ‘ਤੇ ਐੱਫ.ਆਈ.ਆਰ. ਦਰਜ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ, ਕਿ ਸ਼ਵੇਤ ਮਲਿਕ ਜੋ ਨੀਚ ਹਰਕਤਾਂ ਕਰ ਰਿਹਾ ਹੈ, ਉਸ ਤੋਂ ਬਾਜ਼ ਆਉਣਾ ਚਾਹੀਦਾ ਹੈ।

ਉਨ੍ਹਾਂ ਨੇ ਸ਼ਵੇਤ ਮਲਿਕ ‘ਤੇ ਧਰਮ ਦੇ ਆਧਾਰ ‘ਤੇ ਲੋਕਾਂ ਵਿੱਚ ਭੇਦਭਾਵ ਕਰਨ ਦੇ ਵੀ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਸ਼ਵੇਤ ਮਲਿਕ ਨੂੰ ਨਸੀਅਤ ਦਿੰਦੇ ਕਿਹਾ, ਕਿ ਸ਼ਵੇਤ ਮਲਿਕ ਧਰਮ ਦੇ ਆਧਾਰ ‘ਤੇ ਭੇਦਭਾਵ ਛੱਡ ਕੇ ਲੋਕਾਂ ਦੇ ਵਿਕਾਸ ਵੱਲ ਧਿਆਨ ਦੇਣ।

ਇਹ ਵੀ ਪੜ੍ਹੋ:ਨਰਿੰਦਰ ਮੋਦੀ ਦੇਣ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ !

ABOUT THE AUTHOR

...view details