ਅੰਮ੍ਰਿਤਸਰ: ਪੁਰਾਣੇ ਸਮੇਂ ਦੌਰਾਨ ਹਮੇਸ਼ਾ ਦਲਿਤ ਸਮਾਜ ਨੂੰ ਉੱਚ ਜਾਤੀ ਦੇ ਲੋਕ ਨਿਵਾ ਵਿਖਾਉਣ ਦੀ ਕੋਸ਼ਿਸ਼ ਕਰਦੇ ਸਨ ਲੇਕਿਨ ਜਾਤ-ਪਾਤ ਨੂੰ ਖਤਮ ਕਰਨ ਲਈ ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਸੰਵਿਧਾਨ ਵੀ ਬਣਾਇਆ ਗਿਆ ਸੀ। ਹਰੇਕ ਜਾਤੀ ਬਰਾਬਰ ਦੇਣ ਦੀ ਗੱਲ ਕਹੀ ਗਈ ਸੀ ਲੇਕਿਨ ਅੱਜ ਦੇ ਸਮੇਂ ਵਿੱਚ ਵੀ ਲੋਕ ਦਲਿਤ ਸਮਾਜ ਨੂੰ ਨੀਵੀਂ ਨਿਗ੍ਹਾ ਨਾਲ ਦੇਖਦੇ ਹਨ ਦੀ ਤਾਜ਼ਾ ਉਦਾਹਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ ਦੇਖਣ ਨੂੰ ਮਿਲੀ ਜਿੱਥੇ ਕਿ ਐਮਬੀਬੀਐਸ ਇੰਟਰਸਿਪ ਕਰ ਰਹੇ ਡਾਕਟਰ ਪੰਪੋਸ਼ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਅਪਮਾਨਤ ਕੀਤੇ ਜਾਂਦੇ ਉਸ ਨੇ ਮਜਬੂਰ ਹੋ ਕੇ ਆਤਮਹੱਤਿਆ ਕਰ ਲਈ , ਹਾਲਾਂਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਧਾਰਾ 306 IPC ਅਤੇ SC/ST ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਇਸ ਮਾਮਲੇ ਵਿਚ ਹਜੇ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ।
20 ਸੰਮੇਲਨ ਦੌਰਾਨ ਕਾਲੀਆਂ ਝੰਡੀਆਂ:ਜਿਸ ਕਰਕੇ ਵਾਲਮੀਕਿ ਸਮਾਜ ਦੇ ਆਗੂਆਂ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਾਕਟਰ ਪੰਪੋਸ਼ ਨੂੰ ਇਨਸਾਫ ਦੀ ਗੁਹਾਰ ਲਗਾਈ ਗਈ ਤੇ ਇਸ ਮਾਮਲੇ ਵਿਚ ਪੁਲਿਸ ਵੱਲੋਂ 10 ਲੋਕਾਂ ਤੇ ਮਾਮਲਾ ਦਰਜ ਹੋਇਆ ਹੈ ਇਸ ਮੌਕੇ ਗੱਲਬਾਤ ਕਰਦਿਆਂ ਨਿਤਿਨ ਗਿੱਲ ਮਨੀ ਜੋ ਕਿ ਵਾਲਮੀਕ ਸਮਾਜ ਦੇ ਆਗੂ ਹਨ ਓਹਨਾ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ ਹੈ ਅਸੀਂ ਸਮਾਜ ਦੇ ਆਗੂਆਂ ਨਾਲ ਮਿਲ ਕੇ ਡਾਕਟਰ ਪੰਪੋਸ਼ ਨੂੰ ਇਨਸਾਫ਼ ਦਿਵਾਉਣ ਲਈ ਮੁਹਿੰਮ ਵਿੱਢੀ ਹੈ। ਜੇਕਰ ਇਨਸਾਫ ਨਹੀਂ ਮਿਲਦਾ ਤਾਂ 20 ਸੰਮੇਲਨ ਦੌਰਾਨ ਵੀ ਉਹ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕਰਨਗੇ