ਅੰਮ੍ਰਿਤਸਰ :ਖਾਲਿਸਤਾਨ ਐਲਾਨਨਾਮਾ ਦਿਵਸ ਮਨਾਉਣ ਲਈ ਅੱਜ ਦਲ ਖਾਲਸਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕਤੱਰਤਾ ਕੀਤੀ ਗਈ, ਜਿਸ ਵਿਚ ਦਲ ਖਾਲਸਾ ਦੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਦੌਰਾਨ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ ਉਥੇ ਹੀ "ਅਕਾਲ ਤਖਤ ਤੋਂ ਆਈ ਆਵਾਜ਼, ਪੰਜਾਬ ਬਣੇਗਾ ਖਾਲਿਸਤਾਨ" ਦੇ ਨਾਅਰੇ ਵੀ ਲੱਗੇ।
37 ਵਰ੍ਹੇ ਪਹਿਲਾਂ ਖਾਲਿਸਤਾਨ ਨੂੰ ਲੈ ਕੇ ਜਾਰੀ ਹੋਇਆ ਸੀ ਐਲਨਨਾਮਾ :ਇਸ ਮੌਕੇ ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ 37 ਵਰ੍ਹੇ ਪਹਿਲਾਂ ਪੰਥਕ ਕਮੇਟੀ ਨੇ ਖਾਲਿਸਤਾਨ ਨੂੰ ਲੈ ਕੇ ਇਕ ਐਲਨਨਾਮਾ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਧਰਮ ਦੇ ਵਿਰੁੱਧ ਨਹੀਂ ਹਾਂ ਨਾ ਹੀ ਕਿਸੇ ਤਰ੍ਹਾਂ ਵਿੱਚ ਉਥਲ-ਪੁਥਲ ਚਾਉਂਦੇ ਹਾਂ। ਦਲ ਖਾਲਸਾ ਦੇ ਆਗੂ ਨੇ ਕਿਹਾ 37 ਵਰ੍ਹੇ ਪਿਹਲਾਂ ਅੱਜ ਦੇ ਦਿਨ ਦਰਬਾਰ ਸਾਹਿਬ ਸਮੂਹ ਅੰਦਰੋਂ ਦਮਦਮੀ ਟਕਸਾਲ ਵੱਲੋਂ ਪੰਜ ਮੈਬਰੀ ਪੰਥਕ ਕਮੇਟੀ ਬਣਾਈ ਗਈ। ਪੰਜ ਮੈਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਸੀ। ਡਾਕਟਰ ਸੋਹਣ ਸਿੰਘ, ਜੋ ਪੰਥਕ ਕਮੇਟੀ ਦੇ ਬਾਅਦ ਵਿੱਚ ਮੁਖੀ ਬਣੇ ਉਹ ਇਸ ਐਲਾਨਨਾਮੇ ਦੇ ਘਾੜ੍ਹੇ ਸਨ। ਇਸ ਐਲਾਨਨਾਮੇ ਵਿੱਚ ਦੁਨੀਆਂ ਤੇ ਭਾਰਤ ਨੂੰ ਰਾਜਸੀ ਮਾਨਤਾ ਦੇਣ ਲਈ ਕਿਹਾ ਗਿਆ ਸੀ। ਇਹ ਗੱਲ ਸਾਫ਼ ਕੀਤੀ ਗਈ ਸੀ ਕਿ ਅਸੀਂ ਕਿਸੇ ਧਰਮ ਤੇ ਨਾ ਹੀ ਕਿਸੇ ਮਜ਼੍ਹਬ ਦੇ ਵਿਰੁੱਧ ਹਾਂ।