ਅੰਮ੍ਰਿਤਸਰ:ਜੀ 20 ਸੰਮੇਲਨ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਉਤਸ਼ਾਹਿਤ ਹੈ, ਉਥੇ ਹੀ ਅੰਮ੍ਰਿਤਸਰ ਦੀ ਇਕ ਫੁਲਕਾਰੀ ਨਾਮ ਦੀ ਸੰਸਥਾ ਵਲੋਂ ਏਅਰਪੋਰਟ ਮੈਨੇਜਰ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਨੂੰ ਜੀ-20 ਮੌਕੇ ਪਹੁੰਚਣ ਵਾਲੇ ਡੈਲੀਗੇਟਸ ਦੇ ਸਵਾਗਤ ਨੂੰ ਲੈ ਕੇ ਇਕ ਨਵੀ ਦਿਖ ਦੇਣ ਦੀ ਕੌਸ਼ਿਸ਼ ਕੀਤੀ ਗਈ ਹੈ। ਇਸ ਸੰਬਧੀ ਫੁੱਲਕਾਰੀ ਸੰਸਥਾ ਦੇ ਮੈਨੇਜਰ ਟੀਨਾ ਅਗਰਵਾਲ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵਲੋਂ ਜਿਥੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਉਥੇ ਹੀ ਸਮਾਜ ਅਤੇ ਦੇਸ਼ ਪ੍ਰਤੀ ਫਰਜ ਨੂੰ ਸਮਝਾਇਆ। ਉਹਨਾਂ ਦੀ ਸੰਸਥਾ ਵਲੋਂ ਇਹ ਇਕ ਉਪਰਾਲਾ ਕਰਦਿਆਂ ਅੰਮ੍ਰਿਤਸਰ ਏਅਰਪੋਰਟ ਤੇ ਮੋਮੈਂਟੋ ਅਤੇ ਆਰਟ ਦੀ ਵਖਰੀ ਤਸ਼ਵੀਰ ਪੇਸ਼ ਕੀਤੀ ਹੈ ਜੋ ਆਉਣ ਵਾਲੇ ਮਹਿਮਾਨਾ ਦੇ ਦਿਲ ਨੂੰ ਭਾਵੇਗੀ। ਉਨ੍ਹਾਂ ਕਿਹਾ ਕਿ ਇਹ ਮੌਕਾ ਹੈ ਕਿ ਜਦੋਂ ਅੰਮ੍ਰਿਤਸਰ ਨੂੰ ਇਕ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਜਾਵੇ।
ਕੈਬਨਿਟ ਮੰਤਰੀ ਨੇ ਕੀਤੀ ਸ਼ਲਾਘਾ:ਇਸ ਮੌਕੇ ਉਚੇਚੇ ਤੌਰ ਉੱਤੇ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਡਾ.ਇੰਦਰਬੀਰ ਨਿੱਝਰ ਨੇ ਫੁੱਲਕਾਰੀ ਸੰਸਥਾ ਦੇ ਇਸ ਉਪਰਾਲੇ ਨੂੰ ਲੈ ਕੇ ਇਸ ਸੰਸਥਾ ਅਤੇ ਮਹਿਲਾ ਸਸ਼ਕਤੀਕਰਨ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਿੱਝਰ ਨੇ ਕਿਹਾ ਕਿ ਇਸ ਸੰਸਥਾ ਦੀਆਂ ਮਹਿਲਾਵਾਂ ਨੇ ਸਿੱਧ ਕਰ ਦਿਤਾ ਹੈ ਕਿ ਉਹ ਮਰਦਾਂ ਮੁਕਾਬਲੇ ਕਿਸੇ ਗੱਲੋਂ ਘੱਟ ਨਹੀਂ ਹਨ। ਸਗੋਂ ਉਹਨਾਂ ਨਾਲੋ ਵੀ ਜਿਆਦਾ ਕਾਰਗਰ ਹਨ। ਉਨ੍ਹਾਂ ਕਿਹਾ ਕਿ ਬਸ ਜਦੋਂ ਮੌਕਾ ਮਿਲਦਾ ਤਾਂ ਮਹਿਲਾਵਾਂ ਆਪਣੀ ਕਲਾ ਅਤੇ ਕਾਬਲੀਅਤ ਦਾ ਪ੍ਰਦਰਸ਼ਨ ਕਰਕੇ ਖੁਦ ਨੂੰ ਸਾਬਿਤ ਕਰ ਦਿੰਦੀਆਂ ਹਨ।