ਅੰਮ੍ਰਿਤਸਰ: ਭਾਰਤ ਅਤੇ ਪਾਕਿਸਤਾਨ ਦਰਮਿਆਨ ਬਿਹਤਰ ਸੰਬੰਧ ਬਣਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੀਆਂ ਆ ਰਹੀਆਂ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਵਕਤਰ ਰਿਸਰਚ ਅਕਾਦਮੀ ਪਾਕਿਸਤਾਨ ਇੰਡੀਆ ਪੀਪਲਜ ਫਰਮ ਵਾਰ ਪੀਸ ਐਂਡ ਡੈਮੋਕ੍ਰੇਸੀ, ਸਾਤਮਾ ਅਤੇ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਨੇ 28ਵੇਂ ਹਿੰਦ- ਪਾਕਿ ਦੋਸਤੀ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
28ਵੇਂ ਹਿੰਦ-ਪਾਕਿ ਦੋਸਤੀ ਮੇਲੇ ਦੀਆਂ ਤਿਆਰੀਆਂ ਮੁਕੰਮਲ, ਸੰਮੇਲਨ ਦਾ ਮਕਸਦ ਦੋਵਾਂ ਮੁਲਕਾਂ 'ਚ ਚੰਗੇ ਸਬੰਧਾਂ ਦੀ ਬਹਾਲੀ - ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਸੰਮੇਲਨ
ਭਾਰਤ-ਪਾਕਿਸਤਾਨ ਦੇ ਵਿਗੜੇ ਸਬੰਧਾਂ ਨੂੰ ਸੁਧਾਰਣ ਲਈ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ 14 ਅਗਸਤ ਨੂੰ ਅੰਮ੍ਰਿਤਸਰ ਵਿੱਚ ਹਿੰਦ-ਪਾਕਿ ਦੋਸਤੀ ਮੰਚ ਵੱਲੋਂ 28ਵਾਂ ਸੰਮੇਲਨ ਕਰਵਾਇਆ ਜਾ ਰਿਹਾ ਅਤੇ ਇਸ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ।

ਉੱਘੀਆਂ ਸ਼ਖ਼ਸੀਅਤਾਂ ਹੋਣਗੀਆਂ ਸ਼ਾਮਿਲ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼-ਵਿਦੇਸ਼ ਦੀਆ ਅਹਿਮ ਸ਼ਖ਼ਸੀਅਤਾਂ ਇਸ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੀਆ ਹਨ। ਇਸ ਸੰਬੰਧੀ ਜਾਣਕਾਰੀ ਅੱਜ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਚੇਅਰਮੈਨ ਸੁਰਜੀਤ ਜੱਜ ਵਲੋਂ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਦਿੱਤੀ ਗਈ। ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਦੋਸਤੀ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ 14 ਅਗਸਤ ਨੂੰ ਸਵੇਰ 10:30 ਵਜੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸੰਬੰਧਾਂ ਦੀ ਅਜੋਕੀ ਸਥਿਤੀ ਸਬੰਧੀ ਸੈਮੀਨਾਰ ਹੋਵੇਗਾ। ਇਸ ਸੈਮੀਨਾਰ ਨੂੰ ਹਿੰਦੁਸਤਾਨ ਟਾਈਮਜ਼ ਦੇ ਸੀਨੀਅਰ ਪੱਤਰਕਾਰ ਵਿਨੋਦ ਸ਼ਰਮਾ, ਐਸੋਸੀਏਟ ਪ੍ਰੋਫੈਸਰ ਡਾ. ਮੋਨਿਕਾ ਦਿੱਤਾ, ਉੱਘੇ ਕਿਸਾਨ ਆਗੂ ਰਕੇਸ਼ ਟਿਕਤ, ਨੈਸ਼ਨਲ ਕਾਨ ਰੋਸ ਦੇ ਆਗੂ ,ਸਾਬਕਾ ਸੰਸਦ ਮੈਂਬਰ ਏ.ਆਰ. ਸ਼ਾਹੀਨ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ, ਅਕਾਲੀ ਦਲ ਦੇ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਸੰਬੋਧਨ ਕੀਤਾ ਜਾਵੇਗਾ।
- ਲੋਕ ਸਭਾ 'ਚ ਵਿਰੋਧੀ ਧਿਰ 'ਤੇ ਸੀਤਾਰਮਨ ਦਾ ਵਿਅੰਗ, ਕਿਹਾ-'ਬਣੇਗਾ,ਮਿਲੇਗਾ' ਦਾ ਦੌਰ ਗਿਆ...ਅੱਜ ਲੋਕ ਬੋਲਦੇ ਹਨ 'ਬਣ ਗਿਆ, ਮਿਲ ਗਿਆ'
- Drugs From Kashmir: ਭਾਰਤ 'ਚ ਕਸ਼ਮੀਰ ਤੋਂ ਹੋ ਰਹੀ ਹੈ ਹੈਰੋਇਨ ਦੀ ਤਸਕਰੀ, ਡੀਆਈਜੀ ਬਾਰਡਰ ਰੇਂਜ ਨੇ ਕੀਤੇ ਵੱਡੇ ਖੁਲਾਸੇ
- NIA Action Against Gangsters :NIA ਦੀ ਰਡਾਰ 'ਤੇ ਗੈਂਗਸਟਰ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ 12 ਗੁਰਗੇ, ਦਾਇਰ ਹੋਈ ਸਪਲੀਮੈਂਟਰੀ ਚਾਰਜਸ਼ੀਟ
ਦੋਵਾਂ ਮੁਲਕਾਂ ਵਿੱਚ ਸ਼ਾਂਤੀ ਬਹਾਲੀ ਦੀ ਕੋਸ਼ਿਸ਼:ਦੇਸ਼ ਦੇ ਕਈ ਪ੍ਰਾਂਤਾਂ ਤੋਂ 100 ਤੋਂ ਵੱਧ ਸ਼ਾਂਤੀ ਦੂਤ ਇਸ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਬੱਸਾਂ ਰਾਹੀਂ ਪੁੱਜ ਰਹੇ ਹਨ। ਰਾਤ 12 ਵਜੇ ਚੋਣਵੀਆਂ ਸ਼ਖ਼ਸੀਅਤਾਂ ਵੱਲੋਂ ਸਰਹੱਦ 'ਤੇ ਮੋਮਬੱਤੀਆ ਜਗਾਈਆਂ ਜਾਣਗੀਆਂ | ਇਸ ਸੰਮੇਲਨ ਦੇ ਪਿਛੋਕੜ ਬਾਰੇ ਆਗੂਆਂ ਨੇ ਦੱਸਿਆ ਕਿ 1996 ਵਿੱਚ ਉੱਘੇ ਪੱਤਰਕਾਰ ਕੁਲਦੀਪ ਨਈਅਰ ਦੀ ਅਗਵਾਈ ਵਿੱਚ ਇਹ ਸਿਲਸਿਲਾ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਸ਼ਾਂਤੀ ਦਾ ਪੈਗਾਮ ਦੇਣ ਲਈ ਸ਼ੁਰੂ ਕੀਤਾ ਗਿਆ ਸੀ। ਇਸ ਮਕਸਦ ਦੀ ਪੂਰਤੀ ਲਈ ਨਿਸ਼ਕਾਮ ਭਾਵਨਾ ਨਾਲ ਇਹ ਯਤਨ ਜਾਰੀ ਰੱਖੇ ਜਾ ਰਹੇ ਹਨ। ਇਸ ਸੰਮੇਲਨ ਦਾ ਮਕਸਦ ਸ਼ਾਂਤੀ ਅਤੇ ਵਿਕਾਸ ਹਨ। ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਬਿਹਤਰ ਹੋਣ ਨਾਲ ਹੀ ਇਹ ਸਭ ਕੁੱਝ ਸੰਭਵ ਹੋ ਸਕਦਾ ਹੈ।