ਅੰਮ੍ਰਿਤਸਰ: 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਨੂੰ ਲੈ ਕੇ ਜ਼ਿਲ੍ਹਾ ਚੋਣ ਅਧਿਕਾਰੀ 'ਤੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਨਾਲ ਤਿਆਰ ਹੈ। ਜ਼ਿਲ੍ਹਾ ਚੋਣ ਅਧਿਕਾਰੀ ਦੇ ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਤੀਜੀ ਅਤੇ ਅੰਤਿਮ ਚੋਣ ਰਹਿਸਲ ਕੀਤੀ ਗਈ।
ਜਾਣਕਾਰੀ ਅਨੁਸਾਰ 11 ਵਿਧਾਨ ਸਭਾ ਹਲਕਿਆਂ ਲਈ 10 ਹਜ਼ਾਰ 660 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਦੇ ਮਾਈ ਭਾਗੋ ਕਾਲਜ ਵਿਖੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਪਹਿਲਾਂ ਪੋਲਿੰਗ ਬੂਥ ਦੇ ਅਧਿਕਾਰੀਆਂ ਨੂੰ ਪੰਜ ਦਿਨ ਤੱਕ ਦੀ ਟ੍ਰੇਨਿੰਗ ਦਿੱਤੀ।
ਉਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਪੋਲਿੰਗ ਬੂਥਾਂ ਲਈ ਪੂਰੀ ਤਰੀਕੇ ਨਾਲ ਚੈੱਕ ਕਰਕੇ ਏਵੀਐਮ ਮਸ਼ੀਨਾਂ ਦਿੱਤੀਆਂ ਜਾ ਰਹੀਆਂ। ਇਸ ਦੇ ਨਾਲ ਹੀ ਪੋਲਿੰਗ ਬੂਥਾਂ ਦੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਰੀਬ ਪੰਜ ਦਿਨ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਉਨ੍ਹਾਂ ਨੂੰ ਈਵੀਐਮ ਮਸ਼ੀਨਾਂ (EVM machines) ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਦੇ ਉੱਤੇ ਖ਼ਾਸ ਕਰਕੇ ਕੋਰੋਨਾ ਦੀਆਂ ਗਾਈਡ ਲਾਈਨਜ਼ ਦਾ ਖਾਸ ਧਿਆਨ ਰੱਖਿਆ ਜਾਵੇਗਾ।