ਪੰਜਾਬ

punjab

ETV Bharat / state

25ਵੇਂ ਹਿੰਦ-ਪਾਕਿ ਦੋਸਤੀ ਮੇਲੇ ਦੀਆਂ ਤਿਆਰੀਆਂ ਮੁਕੰਮਲ - 25ਵਾਂ ਦੋਸਤੀ ਮੇਲਾ

ਅੰਮ੍ਰਿਤਸਰ ਵਿਖੇ ਫੋਕਲੋਰ ਰਿਸਰਚ ਅਕਾਦਮੀ 25ਵਾਂ ਹਿੰਦ-ਪਾਕਿ ਮੇਲਾ ਕਰਵਾ ਰਹੀ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਅਕਾਦਮੀ ਦੇ ਰਮੇਸ਼ ਯਾਦਵ ਨੇ ਦੱਸਿਆ ਕਿ ਸੈਮੀਨਾਰ ਵਿੱਚ ਹਿੰਦ-ਪਾਕਿ ਦੀਆਂ ਉਘੀਆਂ ਸ਼ਖ਼ਸੀਅਤਾਂ ਭਾਗ ਲੈਣਗੀਆਂ। ਉਨ੍ਹਾਂ ਕਿਹਾ ਕਿ ਮੇਲੇ ਸਬੰਧੀ ਨਿਊਜ਼ੀਲੈਂਡ ਵਿਚਲੇ ਪੰਜਾਬੀਆਂ ਵਿੱਚ ਵੀ ਉਤਸ਼ਾਹ ਪਾਇਆ ਜਾ ਰਿਹਾ ਹੈ।

25ਵੇਂ ਹਿੰਦ-ਪਾਕਿ ਦੋਸਤੀ ਮੇਲੇ ਦੀਆਂ ਤਿਆਰੀਆਂ ਮੁਕੰਮਲ
25ਵੇਂ ਹਿੰਦ-ਪਾਕਿ ਦੋਸਤੀ ਮੇਲੇ ਦੀਆਂ ਤਿਆਰੀਆਂ ਮੁਕੰਮਲ

By

Published : Aug 12, 2020, 7:43 PM IST

ਅੰਮ੍ਰਿਤਸਰ: 25ਵੇਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਸਾਫਮਾ ਤੇ ਪੰਜਾਬ ਜਾਗ੍ਰਿਤੀ ਮੰਚ ਨੇ 25ਵੇਂ ਹਿੰਦ-ਪਾਕਿ ਦੋਸਤੀ ਮੇਲੇ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

25ਵੇਂ ਹਿੰਦ-ਪਾਕਿ ਦੋਸਤੀ ਮੇਲੇ ਦੀਆਂ ਤਿਆਰੀਆਂ ਮੁਕੰਮਲ
ਮੇਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਫੋਕਲੋਰ ਰਿਸਰਚ ਅਕਾਦਮੀ ਦੇ ਰਮੇਸ਼ ਯਾਦਵ ਨੇ ਦੱਸਿਆ ਕਿ 25ਵੇਂ ਹਿੰਦ-ਪਾਕਿ ਦੋਸਤੀ ਮੇਲੇ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਦੁਪਿਹਰ 2 ਵਜ ਕੇ 30 ਮਿਨਟ 'ਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਅਕਾਦਮੀ ਵੱਲੋਂ ਹਿੰਦ-ਪਾਕਿ ਦੋਸਤੀ ਨੂੰ ਸਮਰਪਿਤ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਮੈਗਜ਼ੀਨ "ਪੰਜ ਪਾਣੀ" ਰਿਲੀਜ਼ ਕੀਤਾ ਜਾਵੇਗਾ। ਸ਼ਾਮ ਸਾਢੇ 3 ਵਜੇ ਭਾਰਤ-ਪਾਕਿਸਤਾਨ ਸਬੰਧ ਵਿਸ਼ੇ 'ਤੇ ਆਨਲਾਇਨ ਸੈਮੀਨਾਰ ਹੋਵੇਗਾ।

ਉਨ੍ਹਾਂ ਦੱਸਿਆ ਕਿ ਸੈਮੀਨਾਰ ਵਿੱਚ ਭਾਰਤ-ਪਾਕਿਸਤਾਨ ਦੇ ਸਾਂਤੀ ਪ੍ਰੇਮੀ ਇਮਤਿਆਜ਼ ਆਲਮ, ਸਾਇਦਾ ਦੀਪ, ਚੌਧਰੀ ਮਨਸੂਰ ਅਹਿਮਦ, ਮੁਹੰਮਦ ਤਹਿਸੀਲ, ਸਤਨਾਮ ਸਿੰਘ ਮਾਣਕ, ਜਤਿਨ ਦੇਸਾਈ, ਵਿਨੋਦ ਸ਼ਰਮਾ, ਸ਼ਾਹਿਦ ਸਦੀਕੀ, ਏ.ਆਰ. ਸ਼ਾਹੀਨ, ਸਾਹਿਦਾ ਹਮੀਦ, ਕਮਲਾ ਭਸੀਨ, ਡਾ. ਕੁਲਦੀਪ ਸਿੰਘ, ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਚਰਨਜੀਤ ਸਿੰਘ ਨਾਭਾ, ਰਮੇਸ਼ ਯਾਦਵ ਅਤੇ ਦੀਪਕ ਬਾਲੀ ਆਦਿ ਹਿੱਸਾ ਲੈਣਗੇ।

ਰਮੇਸ਼ ਯਾਦਵ ਨੇ ਦੱਸਿਆ ਕਿ ਇਸੇ ਦਿਨ ਸ਼ਾਮ 5 ਵਜੇ ਪਦਮਸ੍ਰੀ ਡਾ. ਸੁਰਜੀਤ ਪਾਤਰ ਦਾ ਲਿਖਿਆ ਅਤੇ ਪਾਕਿਸਤਾਨ ਦੇ ਨੌਜਵਾਨ ਗਾਇਕ ਜਫਰ ਅੱਲਾ ਲੌਕ ਵੱਲੋਂ ਗੀਤ ਗਾਇਆ ਜਾਵੇਗਾ। ਯੂ-ਟਿਊਬ 'ਤੇ ਇਸ ਦੀ ਪੇਸ਼ਕਾਰੀ ਬਲੌਸਿਮ ਮਿਊਜ਼ਿਕ ਸਟੂਡੀਓ ਕਰ ਰਿਹਾ ਹੈ। ਰਾਤ ਦੇ ਸਾਢੇ 11 ਵਜੇ ਅਟਾਰੀ-ਵਾਹਗਾ ਸਰਹੱਦ 'ਤੇ ਸੰਕੇਤਕ ਤੌਰ 'ਤੇ ਮੋਮਬੱਤੀਆਂ ਜਗਾਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਮੇਲੇ ਸਬੰਧੀ ਨਿਊਜ਼ੀਲੈਂਡ ਵਿਚਲੇ ਪੰਜਾਬੀਆਂ ਵਿੱਚ ਵੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿੱਥੇ ਅਵਤਾਰ ਸਿੰਘ ਟਹਿਣਾ ਮੇਲੇ ਸਬੰਧੀ ਇੱਕ ਸੰਗੀਤਕ ਮਹਿਫਲ ਕਰਵਾਉਣਗੇ ਅਤੇ ਮੋਮਬੱਤੀਆਂ ਜਗਾਉਣਗੇ।

ABOUT THE AUTHOR

...view details