ਅੰਮ੍ਰਿਤਸਰ:ਕਹਿੰਦੇ ਹਨ ਮਿਹਨਤ ਕਰਨ ਨਾਲ ਬੰਦਾ ਜਿਸ ਮੁਕਾਮ ਨੂੰ ਚਾਹੇ ਉਸ ਨੂੰ ਹਾਸਲ ਕਰ ਸਕਦਾ ਹੈ। ਅੱਜ ਇਸ ਗੱਲ ਨੂੰ ਸੱਚ ਕਰਕੇ ਦਿਖਾਇਆ ਅੰਮ੍ਰਿਤਸਰ ਦੇ ਪ੍ਰਭਜੋਤ ਸਿੰਘ ਨੇ। ਜੱਜ ਬਣਨ ਮਗਰੋਂ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਜੱਜ ਬਣਨ ਦਾ ਸਫਰ ਸੌਖਾ (journey to becoming a judge) ਨਹੀਂ ਸੀ। ਉਸ ਨੇ ਦੱਸਿਆ ਕਿ ਮੈਂ ਆਪਣੀ ਵਕਾਲਤ ਦਾ ਸਫ਼ਰ 2009 ਸ਼ੁਰੂ ਕੀਤਾ ਅਤੇ ਲਾਅ ਦੀ ਡਿਗਰੀ 2014 ਵਿੱਚ ਪੂਰੀ ਹੋਈ।
Prabhjot Became Judge: ਕੁੜੀਆਂ ਦੇ ਨਾਲ-ਨਾਲ ਮੁੰਡਿਆਂ ਨੇ ਵੀ ਮਾਰੀਆਂ ਮੱਲਾਂ, ਅੰਮ੍ਰਿਤਸਰ ਦਾ ਪ੍ਰਭਜੋਤ ਬਣਿਆ ਜੱਜ, 17ਵਾਂ ਰੈਂਕ ਕੀਤਾ ਹਾਸਿਲ
ਗੁਰੂ ਨਗਰੀ ਅੰਮ੍ਰਿਤਸਰ ਦੇ ਵਸਨੀਕ ਪ੍ਰਭਜੋਤ ਸਿੰਘ (Prabhjot Singh ) ਨੇ ਜੱਜ ਬਣ ਕੇ ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਭਜੋਤ ਦੀ ਇਸ ਉਪਲੱਬਧੀ ਉੱਤੇ ਉਸ ਦੇ ਪੂਰੇ ਪਰਿਵਾਰ ਨੂੰ ਮਾਣ ਹੈ। ਪ੍ਰਭਜੋਤ ਸਿੰਘ ਨੇ ਕਿਹਾ ਪੂਰੇ ਸਫਰ ਦੌਰਾਨ ਪਰਿਵਾਰ ਨੇ ਹਰ ਕਦਮ ਉੱਤੇ ਸਾਥ ਦਿੱਤਾ।
Published : Oct 19, 2023, 2:04 PM IST
ਸੰਘਰਸ਼ ਭਰਿਆ ਰਿਹਾ ਸਫਰ:ਉਸ ਤੋਂ ਬਾਅਦ ਜੁਡੀਸ਼ਲ ਦੀ ਪੜ੍ਹਾਈ (Judicial studies) ਲਈ 2015 ਦਾ ਪੇਪਰ ਦਿੱਤਾ ਪਰ ਉਸ ਦੇ ਵਿੱਚ ਕੁੱਝ ਨੰਬਰਾਂ ਦੇ ਫਰਕ ਨਾਲ ਕੁਆਲੀਫਾਈ ਨਹੀਂ ਹੋ ਸਕਿਆ। ਪ੍ਰਭਜੋਤ ਨੇ ਅੱਗੇ ਦੱਸਿਆ ਕਿ ਉਸ ਨੇ ਮਿਹਨਤ ਨਹੀਂ ਛੱਡੀ ਅਤੇ 2018 ਵਿੱਚ ਲਿਖਤੀ ਪ੍ਰੀਖਿਆ ਪਾਸ ਕਰਨ ਦੇ ਬਾਵਜੂਦ ਇੰਟਰਵਿਊ ਪਾਸ ਨਹੀਂ ਹੋਈ। ਪ੍ਰਭਜੋਤ ਮੁਤਾਬਿਕ ਇਸ ਤੋਂ ਬਾਅਦ ਪਰਿਵਾਰ ਲਈ ਬੁਰਾ ਸਮਾਂ ਆਇਆ ਅਤੇ ਉਨ੍ਹਾਂ ਨੇ ਆਪਣੀ ਮਾਤਾ ਨੂੰ ਗਵਾ ਲਿਆ। ਇਸ ਸਦਮੇ ਤੋਂ ਬਾਹਰ ਆਉਣ ਮਗਰੋਂ ਯੂਜੀਸੀ ਦੀ ਤਿਆਰੀ ਕੀਤੀ ਅਤੇ ਨੈੱਟ ਦਾ ਟੈੱਸਟ ਕਲੀਅਰ ਕਰ ਲਿਆ। ਨੈੱਟ ਕਲੀਅਰ ਹੋਣ ਮਗਰੋਂ ਪੀਐੱਚਡੀ ਦੀ ਡਿਗਰੀ ਵੀ ਹਾਸਿਲ ਕਰ ਲਈ।
- Nsha Mukt Campaign On Target: ਨਸ਼ਾ ਮੁਕਤ ਮੁਹਿੰਮ ਨੂੰ ਵਿਰੋਧੀਆਂ ਨੇ ਬਣਾਇਆ ਨਿਸ਼ਾਨਾ, ਰਾਜਾ ਵੜਿੰਗ ਨੇ ਕਿਹਾ- ਸਰਕਾਰ ਦੇ ਹੱਥ ਖੜ੍ਹੇ, ਹੁਣ ਪੰਜਾਬ ਰੱਬ ਆਸਰੇ
- Murder In Patiala: ਸਵੇਰ ਦੀ ਸੈਰ ਕਰਨ ਗਏ ਸੇਵਾ ਮੁਕਤ ਬੈਂਕ ਮੈਨੇਜਰ ਦਾ ਕਤਲ, ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ
- Opposition To Agniveer Scheme: ਅਗਨੀਵੀਰ ਅੰਮ੍ਰਿਤਪਾਲ ਨੂੰ ਸ਼ਹੀਦ ਦਾ ਦਰਜਾ ਨਾ ਦੇਣ ਦਾ ਮਾਮਲਾ ਭਖਿਆ, ਸਾਬਕਾ ਫੌਜੀਆਂ ਨੇ ਬਠਿੰਡਾ 'ਚ ਅਗਨੀਵੀਰ ਸਕੀਮ ਦਾ ਕੀਤਾ ਵਿਰੋਧ
ਪੰਜਾਬ ਦੇ ਨੌਜਵਾਨਾਂ ਨੂੰ ਅਪੀਲ:ਪ੍ਰਭਜੋਤ ਸਿੰਘ ਨੇ ਕਿਹਾ ਕਿ ਉਸ ਨੇ ਪੀਐੱਚਡੀ ਦੀ ਡਿਗਰੀ (PhD degree) ਹਾਸਿਲ ਕਰਨ ਮਗਰੋਂ ਮੁੜ ਤੋਂ ਜੁਡੀਸ਼ਲ ਦੀ ਤਿਆਰੀ ਚਾਲੂ ਰੱਖੀ ਅਤੇ 2023 ਵਿੱਚ ਪ੍ਰੀਖਿਆ ਪਾਸ ਕਰਦਿਆਂ 17ਵਾਂ ਰੈਂਕ ਹਾਸਿਲ ਕੀਤਾ। ਉਨ੍ਹਾਂ ਕਿਹਾ ਕਿ ਫੈਮਲੀ ਦੀ ਇਸ ਸਫਰ ਦੌਰਾਨ ਹਰ ਕਦਮ ਉੱਤੇ ਪੂਰੀ ਸਪੋਰਟ ਸੀ। ਸਫਰ ਕਾਫੀ ਸੰਘਰਸ਼ ਭਰਿਆ ਰਿਹਾ ਸਭ ਚੀਜ਼ਾਂ ਚੱਲਦੀਆਂ ਰਹੀਆਂ ਅਤੇ ਅਖੀਰ ਉਹ ਜੱਜ ਬਣ ਗਏ। ਇਸ ਮੌਕੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਜੱਜ ਦੀ ਕੁਰਸੀ ਉੱਤੇ ਬਿਰਾਜਮਾਨ ਹੋਕੇ ਹਮੇਸ਼ਾ ਨਿਆਂ ਕਰਨ ਵੱਲ ਧਿਆਨ ਕਰਾਂਗਾ। ਇਸ ਮੌਕੇ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ੇ ਤਿਆਗ ਕੇ ਆਪਣੇ ਭਵਿੱਖ ਵੱਲ ਧਿਆਨ ਦੇਣ। ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਕੇ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਪੂਰੇ ਦੇਸ਼-ਦੁਨੀਆਂ ਵਿੱਚ ਰੋਸ਼ਨ ਕਰੋ।