ਅੰਮ੍ਰਿਤਸਰ:ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) 20 ਨਵੰਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਬਿਆਸ ਵਿਖੇ ਨਵੀਂ ਬਣੀ ਸਬ ਤਹਿਸੀਲ ਦੀ ਇਮਾਰਤ ਦਾ ਉਦਘਾਟਨ ਕਰਨ ਪੁੱਜ ਰਹੇ ਹਨ, ਉੱਥੇ ਹੀ ਮੁੱਖ ਮੰਤਰੀ ਚੰਨੀ (Chief Minister Charanjit Singh Channi) ਦੇ ਆਉਣ ਤੋਂ ਪਹਿਲਾਂ ਬਿਆਸ ਵਿੱਚ ਹਨੇਰਾ ਕਾਇਮ ਹੋ ਗਿਆ ਹੈ। ਜਿਸ ਦੀ ਵਜ੍ਹਾ ਬਿਜਲੀ ਮੁਲਾਜਮਾਂ ਵੱਲੋਂ ਸਮੂਹਿਕ ਛੁੱਟੀ ਤੋਂ ਜਾਣਾ ਹੈ। ਦੱਸਣਯੋਗ ਹੈ ਕਿ ਵੱਖ-ਵੱਖ ਮੰਗਾਂ ਨੂੰ ਲੈ ਕੇ ਬਿਜਲੀ ਮੁਲਾਜਮਾਂ ਦੇ ਇੱਕ ਗਰੁੱਪ ਵੱਲੋਂ ਹੰਗਾਮੀ ਮੀਟਿੰਗ (Meeting) ਕਰਕੇ ਸਮੂਹਿਕ ਛੁੱਟੀ ‘ਤੇ ਜਾਣ ਦਾ ਐਲਾਨ ਕੀਤਾ ਗਿਆ ਹੈ।
ਟੈਕਨੀਕਲ ਸਰਵਿਸਜ ਯੂਨੀਅਨ ਭੰਗਲ (Technical Services Union Bhangal) ਵੱਲੋਂ ਸਬ ਡਿਵੀਜਨ ਬਿਆਸ ਵਿਖੇ ਡਿਵੀਜਨ ਪ੍ਰਧਾਨ ਕੰਵਲਜੀਤ ਸਿੰਘ (President Kanwaljit Singh) ਦੀ ਪ੍ਰਧਾਨਗੀ ਹੇਠ ਬਿਜਲੀ ਮੁਲਾਜਮਾਂ ਵੱਲੋਂ ਇੱਕ ਰੈਲੀ ਕੀਤੀ ਗਈ। ਰੈਲੀ ਵਿੱਚ ਸੰਬੋਧਨ ਦੌਰਾਨ ਸਬ ਡਿਵੀਜਨ ਪ੍ਰਧਾਨ ਕੰਵਲਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਬੋਰਡ ਦੀ ਇਕਤਰਫਾ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜਮਾਂ ਦੀ 10 ਸਾਲਾਂ ਤੋਂ ਪੈਂਡਿੰਗ ਪੇਅ ਬੈਂਡ (Pending pay band) ਦੀ ਮੰਗ ਅਤੇ ਇੱਕ ਫਰਵਰੀ 2016 ਤੋਂ ਸਕੇਲ ਦੀ ਸੁਧਾਈ ਕਰਨ ਲਈ ਦਿੱਤੇ ਖਰੜੇ ਨੂੰ ਅਣਗੌਲਿਆਂ ਕਰਦਿਆਂ ਮੈਨਜਮੈਂਟ ਵੱਲੋਂ ਇਕੱਤਰਫਾ ਸਕੇਲ ਲਾਗੂ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਇਸ ਇਕਤਰਫਾ ਫੈਸਲੇ ਨਾਲ ਸਮੂਹ ਬਿਜਲੀ ਕਾਮਿਆਂ ਵਿੱਚ ਰੋਸ ਹੈ ਅਤੇ ਉਹ ਸਮੂਹਿਕ ਛੁੱਟੀ ‘ਤੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ 1-12-2011 ਤੋਂ ਪੇਅ ਬੈਂਡ, ਡਿਸਮਿਸ ਕੀਤੇ ਆਗੂ ਬਹਾਲ ਕੀਤੇ ਜਾਣ, ਪੈਨਸ਼ਨ ‘ਚ ਕਟੌਤੀ ਦਾ ਫੈਸਲਾ ਵਾਪਿਸ ਲਿਆ ਜਾਵੇ, ਪਾਵਰਕਾਮ ਅੰਦਰ ਕਿਸੇ ਤਰ੍ਹਾਂ ਦਾ ਵੀ ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਨਵੀਂ ਭਰਤੀ ਕੀਤੀ ਜਾਵੇ।