ਅੰਮ੍ਰਿਤਸਰ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (Punjab State Power Corporation) ਦੀ ਜੁਆਇੰਟ ਫੋਰਮ ਦੇ ਸੱਦੇ ’ਤੇ ਭਰਾਤਰੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ (state governmen) ਖਿਲਾਫ਼ ਆਪਣੀਆਂ ਮੰਗਾਂ (demands) ਨੂੰ ਲੈ ਕੇ ਰੋਸ ਪ੍ਰਦਰਸ਼ਨ (Protest) ਕੀਤਾ ਗਿਆ। ਪੇਅ ਬੈਂਡ, ਡੀ.ਏ. ਅਤੇ ਪੁਰਾਣੀ ਪੈਨਸ਼ਨ ਬਹਾਲੀ ਸਕੀਮ ਦੀਆਂ ਮੰਗਾਂ ਮੰਨ ਕੇ ਵੀ ਹੁਣ ਤੱਕ ਲਾਗੂ ਨਾ ਕਰਨ ਦੇ ਰੋਸ ਵਜੋਂ ਉਪਮੰਡਲ ਗੋਪਾਲ ਨਗਰ, ਪਾਵਰ ਕਾਲੋਨੀ, ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਸਮੂਹ ਮੁਲਾਜਮਾਂ ਵੱਲੋਂ 15 ਅਤੇ 16 ਨਵੰਬਰ 2021 ਦੀ ਸਮੂਹਿਕ ਛੁੱਟੀ ਦੇ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਉਪਮੰਡਲ ਅਫਸਰ, ਗੋਪਾਲ ਨਗਰ, ਅੰਮ੍ਰਿਤਸਰ ਨੂੰ ਮੰਗਾਂ ਸਬੰਧੀ ਮੈਮੋਰੈਂਡਮ (Memorandum) ਦਿੱਤਾ ਗਿਆ।
ਇਸ ਮੌਕੇ ਸੂਬਾ ਆਗੂ ਅਤੇ ਉਪਮੰਡਲ ਪ੍ਰਧਾਨ ਨੇ ਮੁਲਾਜ਼ਮਾਂ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਜੁਆਇੰਟ ਫੋਰਮ ਨਾਲ ਮੀਟਿੰਗਾਂ ਉਪਰੰਤ ਵੀ ਹੁਣ ਤੱਕ ਮੰਨੀਆਂ ਹੋਈਆ ਮੰਗਾਂ ਲਾਗੂ ਨਹੀਂ ਕੀਤੀਆਂ ਹਨ ਅਤੇ ਮੈਨੇਜਮੈਂਟ ਲਗਾਤਾਰ ਟਾਲਮਟੋਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੁਆਇੰਟ ਫੋਰਮ ਦੇ ਸੱਦੇ ’ਤੇ ਸਮੂਹਿਕ ਛੁੱਟੀ ਦੇਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਪਾਵਰਕਾਮ ਮੈਨੇਜਮੈਂਟ (Powercom Management) ਵੱਲੋਂ ਹੁਣ ਤੱਕ ਪੇਅ ਬੈਂਡ ਵੀ ਨਹੀਂ ਦਿੱਤਾ ਗਿਆ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਪੇਅ ਕਮਿਸ਼ਨ (Pay Commission) ਨੂੰ ਲਾਗੂ ਕੀਤਾ ਗਿਆ ਹੈ।