ਅੰਮ੍ਰਿਤਸਰ: ਡਰੱਗਜ਼ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ਼ ਐਫ਼.ਆਈ.ਆਰ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਹਾਈਕੋਰਟ ਵੱਲੋਂ ਉਨ੍ਹਾਂ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ, ਜਿਸ ਨੂੰ ਲੈ ਕੇ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਹਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਗਾਇਬ ਹੋਏ ਬਿਕਰਮ ਮਜੀਠੀਆ ਦੇ ਪੋਸਟਰ - ਅੰਮ੍ਰਿਤਸਰ ਰਿਆਲਟੋ ਚੌਂਕ
ਅੰਮ੍ਰਿਤਸਰ ਰਿਆਲਟੋ ਚੌਂਕ ਦੀਆਂ ਦੀਵਾਰਾਂ ਉੱਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਹੋਏ ਸਨ। ਜਿਸ ਦੀ ਵੀਡੀਓ ਵਾਇਰਲ ਹੋਈ, ਪਰ ਹੁਣ ਇਹ ਪੋਸਟਰ ਉਸ ਥਾਂ ਤੋਂ ਕਿਸੇ ਵੱਲੋਂ ਹਟਾ ਦਿੱਤੇ ਗਏ ਹਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਗਾਇਬ ਹੋਏ ਬਿਕਰਮ ਮਜੀਠੀਆ ਦੇ ਪੋਸਟਰ
ਦੱਸ ਦਈਏ ਕਿ ਐਤਵਾਰ ਨੂੰ ਕੁੱਝ ਸਮਾਂ ਪਹਿਲਾ ਅੰਮ੍ਰਿਤਸਰ ਰਿਆਲਟੋ ਚੌਂਕ ਦੀਆਂ ਦੀਵਾਰਾਂ ਉੱਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਹੋਏ ਸਨ। ਜਿਸ ਦੀ ਵੀਡੀਓ ਵਾਇਰਲ ਹੋਈ, ਪਰ ਹੁਣ ਇਹ ਪੋਸਟਰ ਉਸ ਥਾਂ ਤੋਂ ਕਿਸੇ ਵੱਲੋਂ ਹਟਾ ਦਿੱਤੇ ਗਏ ਹਨ। ਉਥੇ ਹੀ ਇਸ ਬਾਰੇ ਨਾ ਤਾਂ ਕਿਸੇ ਪੁਲਿਸ ਅਧਿਕਾਰੀ ਨੂੰ ਪਤਾ ਸੀ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਨੂੰ ਪਰ ਇਹ ਕਿਸ ਵਿਅਕਤੀ ਵੱਲੋਂ ਲਗਾਏ ਗਏ ਹਨ, ਇਹ ਜਾਂਚ ਦਾ ਵਿਸ਼ਾ ਜਰੂਰ ਹੈ।
ਇਹ ਵੀ ਪੜੋ:- ਅੰਮ੍ਰਿਤਸਰ 'ਚ ਬਿਕਰਮਜੀਤ ਮਜੀਠੀਆ ਦੇ ਗੁੰਮਸ਼ੁਦਗੀ ਦੇ ਲੱਗੇ ਪੋਸਟਰ! ਰੱਖਿਆ ਇਹ ਇਨਾਮ........