ਅੰਮ੍ਰਿਤਸਰ: 13 ਅਪ੍ਰੈਲ 1919 ਦੇ ਸਾਕੇ ਨੂੰ ਲਗਭਗ 103 ਸਾਲ ਬੀਤ ਜਾਣ 'ਤੇ ਅੱਜ 103ਵਾਂ ਸਲਾਨਾ ਸ਼ਹੀਦੀ ਸਮਾਰੋਹ ਮਨਾਉਂਦਿਆਂ ਜਲ੍ਹਿਆਂਵਾਲਾ ਬਾਗ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਆਗੂਆ ਵੱਲੋਂ ਸ਼ਹੀਦੀ ਸਮਾਰਕ 'ਤੇ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਗਏ ਅਤੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਆਪ ਐਮ.ਐਲ.ਏ ਡਾ ਅਜੇ ਗੁਪਤਾ, ਸਾਬਕਾ ਡਿਪਟੀ ਸੀ.ਐਮ ਉਮ ਪ੍ਰਕਾਸ਼ ਸੋਨੀ, ਮੈਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸ਼ਾਸਦ ਸ਼ਵੇਤ ਮਲਿਕ, ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਮੈਂਬਰ ਪਾਰਲੀਮੈਂਟ ਦੁਸ਼ਅੰਤ ਗੌਤਮ ਨੇ ਦੱਸਿਆ ਕਿ ਦੇਸ਼ ਦੀ ਅਜ਼ਾਦੀ ਲਈ ਸ਼ਹੀਦ ਹੋਏ ਲੋਕਾਂ ਵਿੱਚ ਜਲ੍ਹਿਆਂਵਾਲਾ ਬਾਗ ਦੇ ਸ਼ਹੀਦ ਵੀ ਸ਼ਾਮਿਲ ਹਨ। ਜੋ ਕਿ ਉਸ ਸਮੇ ਜਲਿਆਵਾਲਾ ਬਾਗ ਵਿਚ ਮੌਜੂਦ ਸਨ ਕੁਝ ਵਿਸਾਖੀ ਦੇ ਮੇਲੇ ਕਾਰਨ ਪਹੁੰਚੇ ਅਤੇ ਕੁਝ ਆਪਣੇ ਹਰਮਨ ਪਿਆਰੇ ਲੀਡਰਾਂ ਨੂੰ ਸੁਣਨ ਲਈ ਪਹੁੰਚੇ।