ਅੰਮ੍ਰਿਤਸਰ: ਜ਼ਿਲ੍ਹਾ ਪੁਲਿਸ ਨੇ 6 ਜੂਨ ਨੂੰ ਕਿਸ਼ਨ ਕੋਟ ਵਾਸੀ ਰਮੇਸ਼ ਕੁਮਾਰ ਦੇ ਹੋਏ ਅੰਨੇ ਕਤਲ ਦੀ ਗੁਥੀ ਸੁਲਝਾਓਣ ਦਾ ਦਾਅਵਾ ਕੀਤਾ ਹੈ। ਇਸਲਾਮਾਬਾਦ ਐਸ.ਐਚ.ਓ ਇੰਸ: ਅਨਿਲ ਕੁਮਾਰ ਨੇ ਦੱਸਿਆ ਕਿ ਰਮੇਸ਼ ਕੁਮਾਰ ਉਰਫ ਵਿੱਕੀ ਦੇ ਹੋਏ ਕਤਲ ਤੋਂ ਬਾਅਦ ਕਾਰਵਾਈ ਕਰਦਿਆਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਵਿਆਕਤੀਆ ਨੂੰ ਕਤਲ ਦੌਰਾਨ ਵਰਤੀ ਸਬਜ਼ੀ ਕੱਟਣ ਵਾਲੀ ਛੁਰੀ ਅਤੇ ਪਿਲਰ ਸਮੇਤ ਕਾਬੂ ਕਰ ਲਿਆ ਗਿਆ ਹੈ।
ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਦੋਸਤ ਹੀ ਨਿਕਲੇ ਕਾਤਲ ਉਨਾਂ ਨੇ ਦੱਸਿਆ ਕਿ ਵਿੱਕੀ ਦੇ ਦੋਸਤਾਂ ਨੇ ਹੀ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਕਤਲ ਕਰਨ ਤੋ ਪਹਿਲਾਂ ਮ੍ਰਿਤਕ ਨਾਲ ਸ਼ਰਾਬ ਪੀਤੀ ਅਤੇ ਫਿਰ ਉਸ ਦਾ ਕਤਲ ਕਰਕੇ ਸਬੂਤ ਮਿਟਾਉਣ ਲਈ ਲਾਸ਼ ਨੂੰ ਅੱਗ ਲਗਾਕੇ ਦੀ ਫਰਾਰ ਹੋ ਗਏ। ਐਸ.ਐਚ.ਓ. ਅਨਿਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਨੇ ਖੁਲਾਸਾ ਕੀਤਾ ਸੀ ਕਿ ਉਸਦਾ ਭਰਾ ਵਿੱਕੀ ਘਰ ਵਿੱਚ ਹੀ ਆਰਟੀਫੀਸ਼ੀਅਲ ਜਿਊਲਰੀ ਬਨਾਉਣ ਦਾ ਕੰਮ ਕਰਦਾ ਸੀ।
ਵਿੱਕੀ ਨੇ ਸੰਜੀਵ ਕੁਮਾਰ, ਵਰਿੰਦਰ ਕੁਮਾਰ, ਪਵਨ ਕੁਮਾਰ ਤੋਂ ਪੈਸੇ ਲੈਣੇ ਸਨ, ਪਰ ਵਇੱਕੀ ਨੇ ਦੱਸਿਆ ਸੀ ਕਿ ਇਹ ਖਤਰਨਾਕ ਕਿਸਮ ਦੇ ਵਿਆਕਤੀ ਹਨ ਅਤੇ ਮੇਰਾ ਕਦੇ ਵੀ ਨੁਕਸਾਨ ਕਰ ਸਕਦੇ ਹਨ। ਇਸ ਅਧਾਰ ‘ਤੇ ਜਦ ਪੁਲਿਸ ਨੇ ਉਕਤ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਕੇ ਪੁਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕਤਲ ਤੋ ਪਹਿਲਾਂ ਉਨ੍ਹਾਂ ਨੇ ਮ੍ਰਿਤਕ ਦੇ ਘਰ ਸ਼ਰਾਬ ਪੀਤੀ ਅਤੇ ਭੰਗੜੇ ਵੀ ਪਾਏ ਕਿਉਂਕਿ ਉਸਦੇ ਘਰਦੇ ਘਰ ਨਹੀਂ ਸਨ।
ਇੰਸ: ਅਨਿਲ ਕੁਮਾਰ ਨੇ ਦੱਸਿਆ ਕਿ ਸ਼ਰਾਬ ਪੀਕੇ ਦੋਸ਼ੀਆਂ ਨੇ ਜਦ ਮ੍ਰਿਤਕ ਤੋਂ ਹੋਰ ਪੈਸਿਆ ਦੀ ਮੰਗ ਕੀਤੀ ਤਾਂ ਵਿੱਕੀ ਨੇ ਪਹਿਲਾਂ ਲਏ ਪੈਸਿਆ ਦੀ ਮੰਗ ਕੀਤੀ, ਜਿਸ ਮਗਰੋਂ ਮੁਲਜ਼ਮਾ ਦਾ ਗੁੱਸਾ ਇਨਾ ਵੱਧ ਗਿਆ ਕਿ ਉਨ੍ਹਾਂ ਫ਼ਲ ਸਬਜ਼ੀਆਂ ਕੱਟਣ ਵਾਲੀਆਂ ਛੁਰੀਆਂ ਤੇ ਪਿੱਲਰਾ ਨਾਲ ਵਿੱਕੀ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਪਿਛਲੇ ਕਮਰੇ ਵਿੱਚ ਲਿਜਾਕੇ ਅੱਗ ਲਗਾ ਦਿੱਤੀ ਅਤੇ ਥ੍ਰੀਵੀਲਰ 'ਤੇ ਫਰਾਰ ਹੋ ਗਏ। ਮੁਲਜ਼ਮਾ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।