ਅੰਮ੍ਰਿਤਸਰ:ਮੌਹਕਮਪੁਰਾ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸਦੀ 45 ਸਾਲਾ ਬੇਟੀ ਜੋ ਕਿ ਦਸੰਬਰ ਮਹੀਨੇ ਤੋਂ 27 ਸਾਲਾ ਸੰਦੀਪ ਸਿੰਘ ਨਾਮ ਦੇ ਨੌਜਵਾਨ ਨਾਲ ਗੁਰੂ ਕੀ ਵਡਾਲੀ ਵਿਖੇ ਰਹਿ ਰਹੀ ਸੀ। ਉਸ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਸੰਦੀਪ ਸਿੰਘ ਨੇ ਉਸਦੀ ਬੇਟੀ ਦਾ ਕਤਲ (Murder) ਕੀਤਾ ਹੈ।
ਪੁਲਿਸ ਨੇ ਪ੍ਰੇਮੀ ਵੱਲੋਂ ਕੀਤੇ ਕਤਲ ਦੀ ਗੁੱਥੀ ਸੁਲਝਾਈ
ਅੰਮ੍ਰਿਤਸਰ ਦੀ ਪੁਲਿਸ ਨੇ ਪ੍ਰੇਮੀ ਵੱਲੋਂ ਕੀਤੇ ਗਈ ਕਤਲ (Murder) ਦੀ ਗੁੱਥੀ ਸੁਲਝਾਈ ਹੈ।ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸਨੂੰ ਅਦਾਲਤ (Court) ਵਿਚ ਪੇਸ਼ ਕੀਤਾ ਹੈ।
ਇਸ ਬਾਰੇ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਅਸੀ ਸ਼ਿਕਾਇਤ (Complaint) ਦੇ ਅਧਾਰ ਉਤੇ ਕਾਰਵਾਈ ਕਰਨ ਉਤੇ ਇਹ ਗੱਲ ਸਾਹਮਣੇ ਆਈ ਹੈ ਕਿ ਰਮਨਦੀਪ ਕੌਰ ਵੱਲੋ ਸੰਦੀਪ ਸਿੰਘ ਉਤੇ ਕਾਨੂੰਨ ਵਿਆਹ ਕਰਵਾਉਣ ਦਾ ਦਬਾਅ ਬਣਾਇਆ ਜਾ ਰਿਹਾ।ਜਿਸਦੇ ਚਲਦੇ ਸੰਦੀਪ ਸਿੰਘ ਨਹੀਂ ਮਨ ਰਿਹਾ ਸੀ ਅਤੇ ਉਸਨੇ ਫਰਵਰੀ ਮਹੀਨੇ ਦੀ ਇਕ ਰਾਤ ਨੂੰ ਸੁੱਤੀ ਪਈ ਰਮਨਦੀਪ ਕੌਰ ਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਅਤੇ ਉਸਦੀ ਨਵਜੰਮੀ ਬਚੀ ਨੂੰ ਵੀ ਮੌਤ ਦੇ ਘਾਟ ਉਤਾਰ ਦੋਵਾਂ ਦਾ ਸੰਸਕਾਰ ਕਰ ਅਸਥੀਆਂ ਰਾਤ ਨੂੰ ਹੀ ਬੋਹੜੂ ਨਹਿਰ ਵਿਚ ਸੁੱਟ ਦਿੱਤਾ ਸੀ।ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਾ ਹੈ ਅਤੇ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਇਹ ਵੀ ਪੜੋ:Twitter ਨੇ ਤਿੰਨ ਅਗਸਤ ਤੋਂ ਫਲੀਟ ਫ਼ੀਚਰ ਬੰਦ ਕਰਨ ਦਾ ਕੀਤਾ ਐਲਾਨ, ਦੱਸੀ ਇਹ ਵਜ੍ਹਾ