ਅੰਮ੍ਰਿਤਸਰ:ਅੱਜ ਸਮੇਂ 'ਚ ਪਿਆਰ ਇਸ ਕਦਰ ਅੰਨ੍ਹਾ ਹੋ ਚੁੱਕਾ ਹੈ, ਕਿ ਲੋਕ ਇੱਕ ਦੂਸਰੇ ਨੂੰ ਚਾਹੁਣ ਲੱਗਿਆਂ, ਉਸ ਦੀ ਉਮਰ ਦਾ ਵੀ ਲਿਹਾਜ਼ ਨਹੀਂ ਕਰਦੇ, ਜਿਸ ਦਾ ਨਤੀਜਾ ਅੰਤ ਬਹੁਤ ਮਾੜਾ ਨਿਕਲ ਕੇ ਸਾਹਮਣੇ ਆਉਂਦਾ ਹੈ, ਤਾਜ਼ਾ ਮਾਮਲਾ ਅੰਮ੍ਰਿਤਸਰ ਕੇ ਗੁਰੂ ਕੀ ਵਡਾਲੀ ਦਾ ਜਿੱਥੇ ਕਿ 45 ਸਾਲਾ ਰਮਨਦੀਪ ਕੌਰ ਔਰਤ ਅਤੇ ਉਸ ਦੀ ਬੱਚੀ ਦਸੰਬਰ ਮਹੀਨੇ ਤੋਂ ਲਾਪਤਾ ਚੱਲ ਰਹੀ ਸੀ। ਜਿਸ ਦੇ ਚੱਲਦੇ ਰਮਨਦੀਪ ਕੌਰ ਦੇ ਪਰਿਵਾਰ ਵੱਲੋਂ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਗਈ, ਉਨ੍ਹਾਂ ਨੇ ਸ਼ੱਕ ਜਤਾਇਆ ਕਿ ਰਮਨਦੀਪ ਕੌਰ ਦੇ ਸੰਦੀਪ ਨਾਮਕ ਯੁਵਕ ਨਾਲ ਪ੍ਰੇਮ ਸੰਬੰਧ ਵੀ ਹਨ, ਅਤੇ ਪਰਿਵਾਰ ਨੇ ਪੁਲਿਸ ਨੂੰ ਦਰਖਾਸਤ ਦੌਰਾਨ ਸ਼ੱਕ ਜਤਾਇਆ ਹੋ ਸਕਦਾ ਹੈ, ਕਿ ਰਮਨਦੀਪ ਕੌਰ ਨੂੰ ਸੰਦੀਪ ਨੇ ਅਗਵਾ ਕੀਤਾ ਹੋਵੇ।
ਜਿਸ ਤੋਂ ਬਾਅਦ ਪੁਲਿਸ ਵੱਲੋਂ ਸੰਦੀਪ ਨਾ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ, ਤਾਂ ਪੁਲਿਸ ਨੇ ਦੱਸਿਆ, ਕਿ ਸੰਦੀਪ ਨੇ ਖ਼ੁਦ ਮੰਨਿਆ ਹੈ, ਕਿ ਰਮਨਦੀਪ ਕੌਰ ਉਸ ਨੂੰ ਵਿਆਹ ਵਾਸਤੇ ਫੋਰਸ ਕਰ ਰਹੀ ਸੀ, ਉਸ ਨੇ ਦੱਸਿਆ, ਕਿ ਮੇਰੀ ਉਮਰ 27 ਸਾਲ ਹੈ ਅਤੇ ਰਮਨਦੀਪ ਦੀ ਉਮਰ 45 ਸਾਲ ਹੈ।